ਇਸਲਾਮਾਬਾਦ : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 136 ਲੋਕਾਂ ਦੀ ਮੌਤ ਦੇ ਨਾਲ ਹੀ ਦੇਸ਼ ਵਿਚ ਮੌਤਾਂ ਦਾ ਅੰਕੜਾ 3, 229 ਹੋ ਗਿਆ। ਸਿਹਤ ਮੰਤਰਾਲਾ ਨੇ ਦਸਿਆ ਕਿ ਕੋਵਿਡ-19 ਦੇ 4, 944 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਨਫ਼ੈਕਸ਼ਨ ਦੇ ਮਾਮਲੇ ਵੱਧ ਕੇ 1, 65, 062 ਹੋ ਗਏ। ਹੁਣ ਤਕ ਦੇਸ਼ ਵਿਚ 61, 383 ਲੋਕ ਠੀਕ ਹੋ ਚੁਕੇ ਹਨ।
ਅੰਕੜਿਆਂ ਅਨੁਸਾਰ ਕੋਵਿਡ-19 ਦੇ 61, 678 ਮਾਮਲੇ ਪੰਜਾਬ ਵਿਚ, ਸਿੰਧ ਵਿਚ 62, 269, ਖੈਬਰ ਪਖ਼ਤੂਨਖਵਾ ਵਿਚ 20, 182, ਇਸਲਾਮਾਬਾਦ ਵਿਚ 9, 941, ਬਲੂਚਿਸਤਾਨ ਵਿਚ 8, 998 ਗਿਲਗਿਤ ਬਲਤੀਸਤਾਨ ਵਿਚ 1, 225 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 769 ਮਾਮਲੇ ਹਨ। ਮੰਤਰਾਲੇ ਨੇ ਦਸਿਆ ਕਿ 136 ਹੋਰ ਲੋਕਾਂ ਦੀ ਮੌਤ ਦੇ ਬਾਅਦ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 3, 229 ਹੋ ਗਈ ਹੈ। ਉਸ ਨੇ ਦਸਿਆ ਕਿ ਦੇਸ਼ ਵਿਚ ਹੁਣ ਤਕ ਕੁਲ 10, 11, 106 ਲੋਕਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 28, 824 ਲੋਕਾਂ ਦੀ ਜਾਂਚ ਪਿਛਲੇ 24 ਘੰਟਿਆਂ ਵਿਚ ਕੀਤੀ ਗਈ।