Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਮਨੋਰੰਜਨ

ਸੁਸ਼ਾਤ ਸਿੰਘ ਖੁਦਕੁਸ਼ੀ ਮਾਮਲਾ: ਸਲਮਾਨ-ਕਰਨ ਸਣੇ 8 ਲੋਕਾਂ ਖਿਲਾਫ ਕੇਸ ਦਰਜ

June 18, 2020 09:32 AM

ਮੁੰਬਈ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਬਿਹਾਰ ਦੇ ਮੁਜ਼ੱਫਰਪੁਰ 'ਚ ਬਾਲੀਵੁੱਡ ਦੇ ਕਈ ਮਸ਼ਹੂਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁਜ਼ੱਫਰਪੁਰ ਵਿੱਚ ਸੁਸ਼ਾਂਤ ਸਿੰਘ ਖੁਦਕੁਸ਼ੀ ਕੇਸ ਵਿੱਚ ਕਰਨ ਜੌਹਰ, ਸਲਮਾਨ ਖ਼ਾਨ, ਏਕਤਾ ਕਪੂਰ, ਸੰਜੇ ਲੀਲਾ ਭੰਸਾਲੀ, ਸਾਜਿਦ ਨਾਡੀਆਡਵਾਲਾ, ਆਦਿੱਤਿਆ ਚੋਪੜਾ, ਭੂਸ਼ਨ ਕੁਮਾਰ ਅਤੇ ਦਿਨੇਸ਼ ਸਣੇ 8 ਕਲਾਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐਡਵੋਕੇਟ ਸੁਧੀਰ ਓਝਾ ਨੇ ਕਿਹਾ ਕਿ ਇਨ੍ਹਾਂ ਸਭ ‘ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਕਰਨ ਲਈ ਪ੍ਰੇਰਿਤ ਕਰਨ ਦਾ ਦੋਸ਼ ਲਾਉਂਦਿਆਂ ਸੀਜੇਐਮ ਕੋਰਟ ਵਿੱਚ ਕੇਸ ਦਰਜ ਕੀਤਾ ਗਿਆ ਹੈ।
   ਓਝਾ ਵੱਲੋਂ ਦਾਇਰ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਾਜਿਸ਼ ਤਹਿਤ ਇਹ ਲੋਕ ਸੁਸ਼ਾਂਤ ਦੀਆਂ ਫਿਲਮਾਂ ਨੂੰ ਰਿਲੀਜ਼ ਨਹੀਂ ਹੋਣ ਦੇ ਰਹੇ ਸੀ। ਇਸ ਕਰਕੇ ਸੁਸ਼ਾਂਤ ਨੂੰ ਫਿਲਮ ਨਾਲ ਜੁੜੇ ਸਮਾਗਮਾਂ ਵਿਚ ਬੁਲਾਇਆ ਨਹੀਂ ਜਾਂਦਾ ਸੀ। ਐਫਆਈਆਰ ‘ਚ ਕਿਹਾ ਗਿਆ ਹੈ ਕਿ ਸੁਸ਼ਾਂਤ ਇਨ੍ਹਾਂ ਸਾਰੇ ਲੋਕਾਂ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਹੋਇਆ ਸੀ। ਸੁਸ਼ਾਂਤ ਦੀ ਮੌਤ ਨੇ ਨਾ ਸਿਰਫ ਬਿਹਾਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਓਝਾ ਨੇ ਦੱਸਿਆ ਕਿ ਸ਼ਿਕਾਇਤ 'ਤੇ ਭਾਦਵੀ ਦੀ ਧਾਰਾ 306, 109, 504, ਅਤੇ 506 ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ।   ਇਸ ਪੱਤਰ ਵਿੱਚ ਅਭਿਨੇਤਰੀ ਕੰਗਨਾ ਰਨੌਤ ਦਾ ਨਾਂ ਵੀ ਇੱਕ ਗਵਾਹ ਵਜੋਂ ਦਰਜ ਹੈ। ਓਝਾ ਨੇ ਦੱਸਿਆ ਕਿ ਅਦਾਲਤ ਨੇ ਕਿਹਾ ਕਿ ਇਸ ਕੇਸ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਰੱਖੀ ਗਈ ਹੈ।
    ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਹਾਲ ਹੀ ਵਿੱਚ ਮੁੰਬਈ ਪੁਲਿਸ ਨੂੰ ਆਪਣਾ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿੱਚ ਉਨ੍ਹਾਂ ਨੇ ਸੁਸ਼ਾਂਤ ਦੇ ਤਣਾਅ ਵਿੱਚ ਰਹਿਣ ਬਾਰੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਹੁਣ ਤੱਕ ਉਦਯੋਗ ਦੇ ਕੁਝ ਲੋਕ ਕੀ ਕਹਿ ਰਹੇ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਵੀ ਪੁਲਿਸ ਨੂੰ ਦੱਸਿਆ ਕਿ ਸੁਸ਼ਾਂਤ ਇੰਡਸਟਰੀ ਦੀ ਸਥਿਤੀ ਤੋਂ ਪ੍ਰੇਸ਼ਾਨ ਸੀ ਅਤੇ ਇਹ ਖ਼ੁਦ ਸੁਸ਼ਾਂਤ ਨੇ ਉਨ੍ਹਾਂ ਨੂੰ ਦੱਸਿਆ ਸੀ।  ਸੁਸ਼ਾਂਤ ਦੇ ਪਿਤਾ ਨੇ ਇੱਕ ਪੁਲਿਸ ਬਿਆਨ ਵਿੱਚ ਕਿਹਾ, "ਸੁਸ਼ਾਂਤ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਮੈਨੂੰ ਦੋ ਜਾਂ ਤਿੰਨ ਵਾਰ ਕਿਹਾ ਕਿ ਉਹ ਫਿਲਮ ਇੰਡਸਟਰੀ ਵਿੱਚ ਚੱਲ ਰਹੇ ਤਣਾਅ ਕਾਰਨ ਘੱਟ ਮਹਿਸੂਸ ਕਰਦਾ ਹੈ।"

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜ

ਪੂਜਾ ਭੱਟ ਨੇ ਦੱਸਿਆ ਸ਼ਰਾਬ ਛੱਡਣ ਦਾ ਅਸਲ ਕਾਰਨ

ਗੁਰਦਾਸ ਮਾਨ ਨੇ ਭਾਵੁਕ ਹੋ ਕੇ ਮੰਗੀ ਮਾਫ਼ੀ (Video)

Singham Again: ਹੁਣ ਅਜੇ ਦੇਵਗਨ ਦੀ ਫਿਲਮ 'ਚ ਸਲਮਾਨ ਖਾਨ ਦੀ ਐਂਟਰੀ ਹੋਈ ਪੱਕੀ!

ਅਮਿਤਾਭ ਬੱਚਨ ਨੇ ਪ੍ਰਸ਼ੰਸਕਾਂ ਤੋਂ ਹੱਥ ਜੋੜ ਕੇ ਮੰਗੀ ਮਾਫੀ

ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਦੀਪਿਕਾ ਪਾਦੂਕੋਣ, ਗੋਦ 'ਚ ਨਜ਼ਰ ਆਈ ਬੱਚੀ

द गोट बॉक्स ऑफिस कलेक्शन दिन 8: भारत का कुल कलेक्शन ₹ 177 करोड़ से थोड़ा अधिक हुआ

ਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ'

Film ਐਮਰਜੈਂਸੀ ਨੂੰ ਜਾਰੀ ਕਰਨ ਲਈ ਟੀਮ ਨੇ ਚੁੱਕਿਆ ਵੱਡਾ ਕਦਮ

सीरत कपूर ने ऑफ-शोल्डर मिनी ब्लैक ड्रेस में सोशल मीडिया पर मचाया धमाल, स्टाइलिंग के साथ दिखाई चेकमेट लेडी की अदा

 
 
 
 
Subscribe