Friday, November 22, 2024
 

ਹੋਰ ਦੇਸ਼

ਨੇਪਾਲ ਦੇ ਪਸ਼ੂਪਤੀਨਾਥ ਮੰਦਰ ਨੂੰ ਭਾਰਤ ਦੇਵੇਗਾ 2.33 ਕਰੋੜ ਰੁਪਏ

June 16, 2020 08:13 PM

ਕਾਠਮੰਡੂ : ਭਾਰਤ ਨੇ ਇਥੇ ਵਿਸ਼ਵ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਕੰਪਲੈਕਸ ਵਿਚ 2.33 ਕਰੋੜ ਰੁਪਏ ਦੀ ਲਾਗਤ ਨਾਲ ਸਫ਼ਾਈ ਕੇਂਦਰ ਦੀ ਉਸਾਰੀ ਦੀ ਵਚਨਬੱਧਤਾ ਪ੍ਰਗਟਾਈ ਹੈ। ਪਸ਼ੁਪਤੀਨਾਥ ਮੰਦਰ ਕੰਪਲੈਕਸ ਦੇ ਵਿਕਾਸ ਲਈ ਭਾਰਤ ਵਲੋਂ ਮਦਦ ਅਜਿਹੇ ਸਮੇਂ ਵਿਚ ਦਿਤੀ ਜਾ ਰਹੀ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸਰਹੱਦ ਵਿਵਾਦ ਵੱਧ ਗਿਆ ਹੈ। ਅਧਿਕਾਰਤ ਬਿਆਨ ਮੁਤਾਬਕ ਸ਼ਰਧਾਲੂਆਂ ਲਈ ਇਸ ਪਵਿੱਤਰ ਸਥਲ 'ਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਦੇ ਉਦੇਸ਼ ਨਾਲ ਸਫ਼ਾਈ ਕੇਂਦਰ ਦਾ ਨਿਰਮਾਣ ਹੋਵੇਗਾ।

ਇਸ ਪ੍ਰਾਜੈਕਟ ਦਾ ਨਿਰਮਾਣ 'ਨੇਪਾਲ-ਭਾਰਤ ਮੈਤਰੀ' ਵਿਕਾਸ ਹਿੱਸੇਦਾਰ' ਦੇ ਤਹਿਤ ਭਾਰਤ ਦੇ ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਯੋਜਨਾ ਦੇ ਤੌਰ 'ਤੇ ਹੋਵੇਗਾ। ਪਸ਼ੂਪਤੀਨਾਥ ਮੰਦਰ ਵਿਚ ਸਫ਼ਾਈ ਕੇਂਦਰ ਦੀ ਉਸਾਰੀ ਲਈ ਭਾਰਤੀ ਦੂਤਾਵਾਸ, ਨੇਪਾਲ ਦੇ ਸੰਘੀ ਮਾਮਲਾ ਮੰਤਰਾਲੇ, ਸਧਾਰਨ ਪ੍ਰਸ਼ਾਸਨ ਅਤੇ ਕਾਠਮੰਡੂ ਮਹਾਨਗਰੀ ਸ਼ਹਿਰ ਦੇ ਵਿਚ ਇਕ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਗਏ। ਇਹ ਮੰਦਰ ਵਿਸ਼ਵ ਵਿਰਾਸਤ ਸਥਲ ਦੇ ਤਹਿਤ ਵੀ ਸੂਚੀਬੱਧ ਹੈ। ਇਥੇ ਭਾਰਤੀ ਦੂਤਾਵਾਸ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ। ਭਾਰਤੀ ਸਫਾਰਤਖ਼ਾਨੇ ਵਲੋਂ ਜਾਰੀ ਬਿਆਨ ਮੁਤਾਬਕ ਪਹਿਲ ਦੇ ਆਧਾਰ 'ਤੇ ਭਾਰਤ ਨੇ ਸਫ਼ਾਈ ਕੇਂਦਰ ਦੇ ਲਈ 3.72 ਕਰੋੜ ਨੇਪਾਲੀ ਰੁਪਏ (2.33 ਕਰੋੜ ਭਾਰਤੀ ਰੁਪਏ) ਦੀ ਆਰਥਕ ਮਦਦ ਦੇਣ ਦੀ ਵਚਨਬੱਧਤਾ ਦੁਹਰਾਈ ਹੈ।
ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਕਾਠਮੰਡੂ ਮਹਾਨਗਰੀ ਸ਼ਹਿਰ ਨੇਪਾਲ ਸਰਕਾਰ ਦੇ ਨਿਰਧਾਰਤ ਨਿਯਮਾਂ ਦੇ ਮੁਤਾਬਕ 15 ਮਹੀਨੇ ਵਿਚ ਕਰੇਗਾ। ਪਸ਼ੂਪਤੀਨਾਥ ਮੰਦਰ ਨੇਪਾਲ ਦਾ ਸਭ ਤੋਂ ਵੱਡਾ ਮੰਦਰ ਕੰਪਲੈਕਸ ਹੈ ਅਤੇ ਬਾਗਮਤੀ ਨਦੀ ਦੇ ਦੋਹੀਂ ਪਾਸੀਂ ਫੈਲਿਆ ਹੋਇਆ ਹੈ ਜਿਥੇ ਰੋਜ਼ਾਨਾ ਨੇਪਾਲ ਅਤੇ ਭਾਰਤ ਤੋਂ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ।

ਨੇਪਾਲੀ ਸੰਸਦ ਦੇ ਹੇਠਲੇ ਸਦਨ ਨੇ ਭਾਰਤ ਦੇ ਖੇਤਰਾਂ ਨੂੰ ਅਪਣੇ ਨਕਸ਼ੇ 'ਚ ਕੀਤਾ ਸ਼ਾਮਲ

ਪਸ਼ੁਪਤੀਨਾਥ ਮੰਦਰ ਕੰਪਲੈਕਸ ਦੇ ਵਿਕਾਸ ਲਈ ਭਾਰਤ ਵਲੋਂ ਮਦਦ ਅਜਿਹੇ ਸਮੇਂ ਵਿਚ ਦਿਤੀ ਜਾ ਰਹੀ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸਰਹੱਦ ਵਿਵਾਦ ਵੱਧ ਗਿਆ ਹੈ। ਨੇਪਾਲੀ ਸੰਸਦ ਦੇ ਹੇਠਲੇ ਸਦਨ ਨੇ ਭਾਰਤ ਦੇ ਉੱਤਰਾਖੰਡ ਦੇ ਲਿਪੁਲੇਖ, ਕਾਲਾਪਾਣੀ ਅਤੇ ਲਿਮਪਿਆਧੁਰਾ ਨੂੰ ਅਪਣੇ ਨਵੇਂ ਨਕਸ਼ੇ ਵਿਚ ਸ਼ਾਮਲ ਕਰਨ ਲਈ ਸੰਵਿਧਾਨ 'ਚ ਸ਼ੋਧ ਦੇ ਮਕਸਦ ਨਾਲ ਇਕ ਬਿਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਇਸ ਕਦਮ ਨੂੰ ਭਾਰਤ ਨੇ ''ਅਸਵੀਕਾਰਯੋਗ'' ਦਸਿਆ ਹੈ।

 

Have something to say? Post your comment

 
 
 
 
 
Subscribe