ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਪਾਬੰਦੀਆਂ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੇ ਪਾਲਣ ਦੇ ਮੱਦੇਨਜ਼ਰ ਵਿਸ਼ਵ ਸੰਗਠਨ ਦੇ ਨਿਊਯਾਰਕ ਸਥਿਤ ਦਫ਼ਤਰ ਵਿਚ ਮੌਜੂਦਾ ਘਰ ਤੋਂ ਕਰਨ ਦੀ ਵਿਵਸਥਾ 31 ਜੁਲਾਈ ਤਕ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਡਿਪਲੋਮੈਟਾਂ, ਕਰਮਚਾਰੀਆਂ ਅਤੇ ਪੱਤਰਕਾਰਾਂ ਲਈ ਸੰਯੁਕਤ ਰਾਸ਼ਟਰ ਕੰਪਲੈਕਸ ਨੂੰ ਚਾਰ ਪੜਾਵਾਂ ਵਿਚ ਖੋਲ੍ਹਿਆ ਜਾਵੇਗਾ। ਗੁਤਾਰੇਸ ਨੇ ਸਨਿਚਰਵਾਰ ਨੂੰ ਕਿਹਾ ਕਿ ਉੱਚ ਪ੍ਰਬੰਧਕਾਂ ਨਾਲ ਵਿਚਾਰ ਕਰਨ ਅਤੇ ਕੋਰੋਨਾ ਵਾਇਰਸ ਸੰਕਟ ਵਿਚ ਮੈਡੀਕਲ ਸੇਵਾਵਾਂ ਨੂੰ ਧਿਆਨ ਵਿਚ ਰਖਦੇ ਹੋਏ, ਮੈਂ ਮੁੱਖ ਦਫ਼ਤਰ ਕੰਪਲੈਕਸ ਵਿਚ ਮੌਜੂਦਾ ਘਰ ਤੋਂ ਕੰਮ ਕਰ ਦੇ ਪ੍ਰਬੰਧ ਨੂੰ 31 ਜੁਲਾਈ, 2020 ਤੱਕ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਪ੍ਰਬੰਧਾਂ ਦੀ ਸਮੀਖਿਆ ਕਰਦੇ ਰਹਾਂਗੇ ਅਤੇ ਇਸ ਦੇ ਹੋਰ ਵਿਸਥਾਰ ਜਾਂ ਇਸ ਵਿਚ ਢਿੱਲ ਦੇਣ ਬਾਰੇ ਪਹਿਲਾਂ ਤੋਂ ਸੂਚਿਤ ਕਰਾਂਗੇ। ਅਮਰੀਕਾ ਦੇ ਜੌਹਨ ਹਾਪਿੰਕਸ ਕੋਰੋਨਾ ਵਾਇਰਸ ਰਿਸੋਰਸ ਸੈਂਟਰ ਮੁਤਾਬਕ ਦੁਨੀਆ ਭਰ ਵਿਚ ਤਕਰੀਬਨ 7, 70, 000 ਲੋਕ ਵਾਇਰਸ ਪੀੜਤ ਪਾਏ ਗਏ ਹਨ ਤੇ 4 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ।