Friday, November 22, 2024
 

ਪੰਜਾਬ

ਸੜਕ ਹਾਦਸੇ 'ਚ ਪਤੀ-ਪਤਨੀ ਤੇ ਨਾਬਾਲਗ ਬੱਚੀ ਦੀ ਮੌਤ

June 13, 2020 09:46 PM

ਪਾਤੜਾਂ : ਪਾਤੜਾਂ-ਪਟਿਆਲਾ ਸੜਕ 'ਤੇ ਦੇਰ ਰਾਤ ਮੋਟਰਸਾਈਕਲ ਅਤੇ ਕਾਰ ਦੀ ਟੱਕਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਕਰਮਚੰਦ ਵਾਸੀ ਦੇਧਨਾ ਮੋਟਰਸਾਈਕਲ 'ਤੇ ਅਪਣੀ ਪਤਨੀ ਅਤੇ ਧੀ ਦੇ ਨਾਲ ਵਾਪਸ ਆ ਰਿਹਾ ਸੀ ਕਿ ਪਟਿਆਲਾ ਰੋਡ 'ਤੇ ਸਾਹਮਣੇ ਤੋਂ ਆ ਰਹੀ ਗੱਡੀ ਨੇ ਟੱਕਰ ਮਾਰੀ। ਜਿਸ ਨਾਲ ਪਤੀ-ਪਤਨੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਜ਼ਖ਼ਮੀ ਲੜਕੀ ਜੋ 12 ਸਾਲ ਉਮਰ ਦੀ ਸੀ ਉਸ ਨੂੰ ਪਟਿਆਲਾ ਲੈ ਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਕਰਮਚੰਦ ਅਪਣੇ ਸਹੁਰੇ ਘਰ ਅਪਣੀ ਬਿਮਾਰ ਸੱਸ ਦਾ ਹਾਲ ਪੁੱਛ ਕੇ ਵਾਪਸ ਅਪਣੇ ਪਿੰਡ ਦੇਧਨਾ ਜਾ ਰਹੇ ਸੀ ਕਿ ਇਹ ਹਾਦਸੇ ਹੋ ਗਿਆ। ਪਾਤੜਾਂ ਸਿਟੀ ਪੁਲਿਸ ਇੰਚ. ਹਰਸ਼ਵੀਰ ਸਿੰਘ ਸੰਧੂ ਨੇ ਦਸਿਆ ਕਿ ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਹਾਦਸੇ ਵਾਲੀ ਥਾਂ ਪਹੁੰਚੇ ਅਤੇ ਉਨ•ਾਂ ਜ਼ਖ਼ਮੀਆਂ ਨੂੰ ਪਾਤੜਾਂ ਹਸਪਤਾਲ ਪਹੁੰਚਾਇਆ। ਲੇਕਿਨ ਗੰਭੀਰ ਜ਼ਖ਼ਮੀ ਕਰਮਚੰਦ ਉਸ ਦੀ ਪਤਨੀ ਗਗਨਦੀਪ ਕੌਰ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਏ। ਉਨ•ਾਂ ਦੀ ਧੀ ਮਨੂ ਉਰਫ਼ ਪ੍ਰਿਆ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ। ਇਸ ਮਾਮਲੇ ਵਿਚ ਕਾਰ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕਾਂ ਦੀ ਲਾਸ਼ ਦਾ ਪੋਸਟਮਾਰਟਮ ਸਮਾਣਾ ਅਤੇ ਪਟਿਆਲਾ ਦੇ ਹਸਪਤਾਲ 'ਚ ਕਰਵਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ।

 

Have something to say? Post your comment

Subscribe