Friday, November 22, 2024
 

ਹੋਰ ਦੇਸ਼

ਅਫਗਾਨਿਸਤਾਨ : 2 ਵੱਖ-ਵੱਖ ਹਮਲਿਆਂ 'ਚ 18 ਦੀ ਮੌਤ

June 13, 2020 08:04 PM

ਕਾਬੁਲ : ਅਫਗਾਨਿਸਤਾਨ ਵਿਚ ਦੋ ਵੱਖ-ਵੱਖ ਹਮਲਿਆਂ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਫਗਾਨ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਘੋਰ ਵਿਚ ਸਥਾਨਕ ਪੁਲਸ ਮੁਖੀ ਫਖਰੁਦੀਨ ਨੇ ਦੱਸਿਆ ਕਿ ਤਾਲਿਬਾਨ ਵਿਧਰੋਹੀਆਂ ਨੇ ਸ਼ੁੱਕਰਵਾਰ ਦੇਰ ਰਾਤ ਇਕ ਪੁਲਸ ਚੌਕੀ 'ਤੇ ਹਮਲਾ ਕੀਤਾ ਤੇ 10 ਪੁਲਸ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਸਾਬੰਦ ਜ਼ਿਲੇ ਦੇ ਇਕ ਪਿੰਡ ਵਿਚ ਹੋਏ ਹਮਲੇ ਵਿਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ ਤੇ ਦੂਜਾ ਅਜੇ ਵੀ ਲਾਪਤਾ ਹੈ।  ਪੁਲਸ ਅਧਿਕਾਰੀ ਨੇ ਹਮਲੇ ਦੇ ਲਈ ਤਾਲਿਬਾਨ ਨੂੰ ਜ਼ਿੰਮੇਦਾਰ ਠਹਿਰਾਇਆ, ਜਿਸ ਦੀ ਉਸ ਇਲਾਕੇ ਵਿਚ ਮਜ਼ਬੂਤ ਮੌਜੂਦਗੀ ਹੈ, ਖਾਸ ਕਰਕੇ ਪਾਸਾਬੰਡ ਜ਼ਿਲੇ ਵਿਚ। ਘੋਰ ਵਿਚ ਹੋਏ ਹਮਲੇ 'ਤੇ ਤਾਲਿਬਾਨ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਵਿਚਾਲੇ ਪੂਰਬੀ ਖੋਸਤ ਸੂਬੇ ਦੇ ਅਲੀ ਸ਼ੇਰ ਜ਼ਿਲੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਘੱਟ ਤੋਂ ਘੱਟ 8 ਲੋਕਾਂ ਦੀ ਹੱਤਿਆ ਕਰ ਦਿੱਤੀ। ਸੂਬਾਈ ਪੁਲਸ ਮੁਖੀ ਦੇ ਬੁਲਾਰੇ ਆਦਿਲ ਹੈਦਰ ਨੇ ਦੱਸਿਆ ਕਿ ਹਮਲੇ ਵਿਚ ਨਿਸ਼ਾਨਾ ਮ੍ਰਿਤਕਾਂ ਵਿਚੋਂ ਇਕ ਅਬਦੁੱਲ ਵਲੀ ਇਖਲਾਸ ਨੂੰ ਬਣਾਇਆ ਗਿਆ ਸੀ, ਜੋ ਪਿਛਲੇ ਸਾਲ ਦੀ ਸੰਸਦੀ ਚੋਣ ਲੜਿਆ ਸੀ ਪਰ ਜਿੱਤ ਹਾਸਲ ਨਹੀਂ ਕਰ ਸਕਿਆ ਸੀ। ਖੋਸਤ ਸੂਬੇ ਵਿਚ ਹਮਲੇ ਦੀ ਜ਼ਿੰਮੇਦਾਰੀ ਤੁਰੰਤ ਕਿਸੇ ਨੇ ਨਹੀਂ ਲਈ ਹੈ।

 

Have something to say? Post your comment

 
 
 
 
 
Subscribe