Friday, November 22, 2024
 

ਅਮਰੀਕਾ

ਮਨਪ੍ਰਚਾਵੇ ਲਈ ਸ਼ਖਸ ਨੇ ਬੇਘਰੇ ਲੋਕਾਂ ਨੂੰ ਖਵਾਇਆ ਜ਼ਹਿਰੀਲਾ ਖਾਣਾ, ਗ੍ਰਿਫਤਾਰ

June 13, 2020 10:45 AM

ਵਾਸ਼ਿੰਗਟਨ :ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿਚ ਇਕ ਸ਼ਰਾਰਤੀ ਵਿਅਕਤੀ ਨੇ ਆਪਣੇ ਮਨੋਰੰਜਨ ਲਈ ਇਕ ਅਜੀਬ ਤਰੀਕਾ ਵਰਤਿਆ। ਇਸ ਲਈ ਉਹ ਬੇਘਰੇ ਲੋਕਾਂ ਨੂੰ ਜ਼ਹਿਰੀਲਾ ਖਾਣਾ ਖਵਾਉਂਦਾ ਰਿਹਾ ਅਤੇ ਉਹਨਾਂ ਦੇ ਵੀਡੀਓਜ਼ ਰਿਕਾਰਡ ਕਰਦਾ ਰਿਹਾ। ਇਸ ਦੋਸ਼ ਵਿਚ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। 38 ਸਾਲਾ ਵਿਲੀਅਮ ਰੌਬਰਟ ਕੇਬਲ 'ਤੇ ਦੋਸ਼ ਹੈ ਕਿ ਉਸ ਨੇ 8 ਬੇਘਰੇ ਲੋਕਾਂ ਨੂੰ ਖਾਣੇ ਵਿਚ ਓਲੀਯੋਰੇਸਿਨ ਕੈਪਸੀਕਮ ਨਾਮ ਦਾ ਜ਼ਹਿਰੀਲਾ ਪਦਾਰਥ ਮਿਲਾ ਕੇ ਉਹਨਾਂ ਨੂੰ ਖਵਾਇਆ। 

ਇਸ ਖਾਣੇ ਨੂੰ ਖਾਣ ਦੇ ਬਾਅਦ ਸਾਰੇ ਲੋਕ ਬੀਮਾਰ ਪੈ ਗਏ ਅਤੇ ਫਿਰ ਰੌਬਰਟ ਨੇ ਉਹਨਾਂ ਸਾਰਿਆਂ ਦੇ ਵੀਡੀਓ ਵੀ ਰਿਕਾਰਡ ਕੀਤੇ ਤਾਂ ਜੋ ਉਹਨਾਂ ਨੂੰ ਦੇਖ ਕੇ ਆਪਣਾ ਮਨੋਰੰਜਨ ਕਰ ਸਕੇ। ਜ਼ਹਿਰੀਲਾ ਖਾਣਾ ਖਾਣ ਕਾਰਨ ਕੁਝ ਲੋਕਾਂ ਦੀ ਸਥਿਤੀ ਕਾਫੀ ਵਿਗੜ ਗਈ, ਜਿਸ ਕਾਰਨ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਸ ਨੂੰ ਸ਼ੱਕ ਹੈ ਕਿ ਰੌਬਰਟ ਨੇ ਅਜਿਹਾ ਕਈ ਹੋਰ ਲੋਕਾਂ ਦੇ ਨਾਲ ਵੀ ਕੀਤਾ ਹੋਵੇਗਾ। ਓਰੇਂਜ ਕਾਊਂਟੀ ਜ਼ਿਲ੍ਹਾ ਦੇ ਅਧਿਕਾਰੀਆਂ ਦੇ ਮੁਤਾਬਕ, ''ਰੌਬਰਟ ਨੇ ਹੰਟਿੰਗਟਨ ਬੀਚ 'ਤੇ ਇਹਨਾਂ ਸਾਰੇ 8 ਬੇਘਰੇ ਲੋਕਾਂ ਨੂੰ ਓਲੀਯੋਰੇਸਿਨ ਕੈਪਸੀਕਮ ਨਾਮ ਦਾ ਜ਼ਹਿਰੀਲਾ ਪਦਾਰਥ ਮਿਲਿਆ ਖਾਣਾ ਖਵਾਇਆ ਅਤੇ ਫਿਰ ਤੜਫਦੇ ਲੋਕਾਂ ਦਾ ਵੀਡੀਓ ਬਣਾ ਕੇ ਸਟੋਰ ਕਰ ਲਿਆ ਤਾਂ ਜੋ ਬਾਅਦ ਵਿਚ ਮਨੋਰੰਜਨ ਲਈ ਇਸ ਨੂੰ ਦੇਖ ਸਕੇ।'' 
ਓਲੀਯੋਰੇਸਿਨ ਕੈਪਸੀਕਮ ਨੂੰ ਮਿਰਚ ਦੇ ਪੌਦੇ ਤੋਂ ਕੱਢਿਆ ਜਾਂਦਾ ਹੈ ਜੋ ਕਿ ਖਾਸਤੌਰ 'ਤੇ ਪੇਪਰ ਸਪ੍ਰੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਪੁਲਸ ਦੇ ਮੁਤਾਬਕ ਰੌਬਰਟ ਨੇ ਉਹਨਾਂ ਵਿਚੋਂ ਕੁਝ ਲੋਕਾਂ ਨੂੰ ਕਿਹਾ ਕਿ ਉਹ ਤਿੱਖਾ ਖਾਣਾ ਖਾਣ ਦਾ ਇਕ ਮੁਕਾਬਲਾ ਕਰਨ ਜਾ ਰਿਹਾ ਹੈ। ਉਹ ਇਸ ਵਿਚ ਹਿੱਸਾ ਲੈ ਸਕਦੇ ਹਨ। ਇਸ ਖਤਰਨਾਕ ਪਦਾਰਥ ਤੋਂ ਅਣਜਾਣ ਜ਼ਿਆਦਾਤਰ ਲੋਕਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਹਾਂ ਕਰ ਦਿੱਤੀ। ਜ਼ਹਿਰੀਲਾ ਖਾਣਾ ਖਾਣ ਕਾਰਨ ਕੁਝ ਲੋਕਾਂ ਨੂੰ ਉਲਟੀਆਂ, ਚੱਕਰ, ਸਾਹ ਲੈਣ ਵਿਚ ਮੁਸ਼ਕਲ ਜਿਹੀਆਂ ਸਮੱਸਿਆਵਾਂ ਹੋਈਆਂ। ਇਸ ਅਪਰਾਧ ਦੇ ਲਈ ਰੌਬਰਟ 'ਤੇ 8 ਚਾਰਜ ਲਗਾਏ ਗਏ ਹਨ। ਇਸ ਅਪਰਾਧ ਦੇ ਲਈ ਉਸ ਨੂੰ 19 ਸਾਲ 3 ਮਹੀਨੇ ਦੀ ਸਜ਼ਾ ਹੋ ਸਕਦੀ ਹੈ ਅਤੇ ਭਾਰੀ ਜ਼ੁਰਮਾਨਾ ਵੀ ਦੇਣਾ ਪੈ ਸਕਦਾ ਹੈ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ।

 

Readers' Comments

Onkar Singh 6/13/2020 12:47:58 PM

Americans nu ki ho gya🤣🤣

Have something to say? Post your comment

 

ਹੋਰ ਅਮਰੀਕਾ ਖ਼ਬਰਾਂ

डोनाल्ड ट्रम्प ने मैट गेट्ज़ को अटॉर्नी जनरल के रूप में चुना

ਡੋਨਾਲਡ ਟਰੰਪ 2020 ਤੋਂ ਬਾਅਦ ਪਹਿਲੀ ਵਾਰ ਵ੍ਹਾਈਟ ਹਾਊਸ

ट्रम्प ने नए मंत्रिमंडल से दो प्रमुख MAGA हस्तियों को आश्चर्यजनक रूप से हटाया: 'मैं आमंत्रित नहीं करूंगा...'

ਡੋਨਾਲਡ ਟਰੰਪ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ

अमेरिकी चुनाव 2024 : ट्रंप और हैरिस के बीच कांटे की टक्कर में 82 मिलियन लोगों ने डाला शुरुआती वोट 

अमेरिकी चुनाव 2024 लाइव: हैरिस, ट्रंप ने अभियान के अंतिम सप्ताह में स्विंग राज्यों का दौरा शुरू किया

गुरपतवंत पन्नू मामले में अमेरिका ने भारतीय राजनयिकों को निष्कासित किया? विदेश विभाग ने दी प्रतिक्रिया

जो बिडेन ने व्हाइट हाउस में मनाई दिवाली, कमला हैरिस की तारीफ की: 'मुझे गर्व है कि...'

ਅਮਰੀਕਾ ਵਿੱਚ ਜਿੱਤ ਦੇ ਜਸ਼ਨ ਵਿੱਚ ਗੋਲੀਬਾਰੀ, 3 ਲੋਕਾਂ ਦੀ ਮੌਤ

अमेरिका ने पाकिस्तान के मिसाइल कार्यक्रम का समर्थन करने वाली चीनी कंपनियों पर प्रतिबंध लगाया

 
 
 
 
Subscribe