Friday, November 22, 2024
 

ਪੰਜਾਬ

ਪੰਜਾਬ 'ਚ ਕੋਰੋਨਾ ਨਾਲ ਇੱਕ ਹੋਰ ਮੌਤ

June 12, 2020 01:16 PM

ਮਲੇਰਕੋਟਲਾ : ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਅੱਜ ਇੱਕ ਹੋਰ ਮੌਤ ਹੋ ਗਈ ਹੈ। ਸੰਗਰੂਰ ਦੇ ਮਲੇਰਕੋਟਲਾ ਵਿਚ ਬਿਮਲਾ ਦੇਵੀ 52 ਸਾਲਾ ਮਹਿਲਾ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ। ਇਸ ਮਹਿਲਾ ਦਾ ਇਲਾਜ ਰਾਜਿੰਦਰਾ ਹਸਪਤਾਲ ਵਿਚ ਚੱਲ ਰਿਹਾ ਸੀ। ਸੰਗਰੂਰ ਵਿਚ ਹੁਣ ਤੱਕ 140 ਕੇਸ ਹਨ ਇਹਨਾਂ ਵਿਚੋ 33 ਐਕਟਿਵ ਕੇਸ ਹਨ ਅਤੇ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋਈ ਹੈ। ਜਿਕਰਯੋਗ ਹੈ ਕਿ ਇਸ ਮੌਤ ਤੋਂ ਪਹਿਲਾ ਜਲੰਧਰ ਵਿਚ 61 ਸਾਲਾ ਮਹਿਲਾ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਸੀ।ਪੰਜਾਬ ਵਿਚ ਅੱਜ ਕੋਰੋਨਾ ਦੋ ਮੌਤਾਂ ਹੋ ਗਈਆ ਹਨ। ਇਹਨਾਂ ਦੋਹਾਂ ਮੌਤਾਂ ਨਾਲ ਪੰਜਾਬ ਵਿਚ ਕੋਰੋਨਾ ਨਾਲ ਮਾਰਨ ਵਾਲਇਆ ਦਾ ਅੰਕੜਾ 62 ਹੋ ਗਿਆ ਹੈ। ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਉਨ ਲਗਾਇਆ ਹੈ ਅਤੇ ਲੋਕਾਂ ਨੂੰ ਘਰਾਂ ਵਿਚੋ ਨਾ ਨਿਕਲਣ ਦੀ ਅਪੀਲ ਕੀਤੀ ਹੈ।

 

Have something to say? Post your comment

Subscribe