ਮੁੰਬਈ : ਖੇਡ ਮੰਤਰੀ ਕਿਰੇਨ ਰੀਜੀਜੂ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੀ ਨਵੀਂ ਸਿਖਿਆ ਨਿਤੀ 'ਚ ਖੇਡਾਂ ਸਿਲੇਬਸ ਦਾ ਹਿੱਸਾ ਹੋਣਗੀਆਂ ਅਤੇ ਇਨ੍ਹਾਂ ਵਾਧੂ ਗਤੀਵਿਧੀ ਨਹੀਂ ਸਮਝਿਆ ਜਾਵੇਗਾ। '21ਵੀਂ ਸਦੀ 'ਚ ਓਲੰਪਿਕ ਅਤੇ ਓਲੰਪਿਕ ਸਿਖਿਆ 'ਤੇ ਅੰਤਰਰਾਸ਼ਟਰੀ ਵੈਬਿਨਾਰ' ਦੇ ਉਦਘਾਟਨ ਸੈਸ਼ਨ ਦੌਰਾਨ ਰੀਜੀਜੂ ਨੇ ਕਿਹਾ, ''ਭਾਰਤ ਦੀ ਨਵੀਂ ਸਿਖਿਆ ਨਿਤੀ 'ਚ ਖੇਡਾਂ ਵੀ ਸਿਖਿਆ ਦਾ ਹਿੱਸਾ ਹੋਣਗੀਆਂ ਅਤੇ ਇਹ ਅਸਾਧਾਰਨ ਗਤੀਵਿਧੀ ਦੇ ਤੌਰ 'ਚ ਸ਼ਾਮਲ ਨਹੀਂ ਹੋਣਗੀਆਂ।'' ਉਨ੍ਹਾਂ ਨੇ ਕਿਹਾ, ''ਮੇਰਾ ਹਮੇਸ਼ਾ ਤੋਂ ਵਿਸ਼ਵਾਸ਼ ਰਿਹਾ ਹੈ ਕਿ ਸਿਖਿਆ ਇਕ ਹੈ, ਖੇਤ ਇਕ ਹੈ। ਇਹ ਦੋਵੇਂ ਬਰਾਬਰ ਹਨ।'' ਰੀਜੀਜੂ ਨੇ ਕਿਹਾ ਕਿ ਖੇਡ ਨੂੰ ਵੈਕਲਪਿਕ ਵਿਸ਼ੇ ਦੇ ਤੌਰ 'ਚ ਨਹੀਂ ਦੇਖਿਆ ਜਾ ਸਕਦਾ ਅਤੇ ਇਸ ਨੂੰ ਸਿਖਿਆ ਦੇ ਰੂਪ 'ਚ ਸਵੀਕਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਡ ਵੀ ਇਕ ਸਿਖਿਆ ਹੈ, ਇਸ ਲਈ ਖੇਡ ਵਾਧੂ ਗਤੀਵਿਧੀ 'ਚ ਸ਼ਾਮਲ ਨਹੀਂ ਹੋ ਸਕਦੇ। ਇਸ ਲਈ ਖੇਡ ਨੂੰ ਵਾਧੂ ਵਿਸ਼ੇ ਦੇ ਰੂਪ 'ਚ ਨਹੀਂ ਦੇਖਿਆ ਜਾ ਸਕਦਾ। ਖੇਡ ਨੂੰ ਸਿਖਿਆ ਦੇ ਹਿੱਸੇ ਦੇ ਤੌਰ 'ਤੇ ਸਾਰਿਆਂ ਨੂੰ ਸਵੀਕਾਰ ਕਰਨਾ ਹੋਵੇਗਾ। ''
ਰੀਜੀਜੂ ਨੇ ਕਿਹਾ, ''ਭਾਰਤ ਦੀ ਨਵੀਂ ਸਿਖਿਆ ਨਿਤੀ ਨੂੰ ਹਾਲੇ ਅਧਿਕਾਰਿਕ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਹ ਆਖ਼ਰੀ ਗੇੜ 'ਚ ਹੈ। ਗੱਲਬਾਤ ਦੌਰਾਨ ਮੇਰਾ ਮੰਤਰਾਲਾ ਪਹਿਲਾ ਹੀ ਗਰਮਜੋਸ਼ੀ ਨਾਲ ਅਪਣਾ ਪੱਖ ਰੱਖ ਚੁੱਕਾ ਹੈ।'' ਰੀਜੀਜੂ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਖੇਡ ਸਿਖਿਆ ਬੋਰਡ ਦੇ ਗਠਨ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ।