ਵਾਸ਼ਿੰਗਟਨ : ਡਿਜ਼ਨੀਲੈਂਡ ਨੇ ਕੈਲੀਫੋਰਨੀਆ ਸਥਿਤ ਆਪਣਾ ਥੀਮ ਪਾਰਕ 17 ਜੁਲਾਈ ਤੋਂ ਖੋਲ੍ਹਣ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ ਇਨਫੈਕਸ਼ਨ (coronavirus infection) ਨੂੰ ਫੈਲਣ ਤੋਂ ਰੋਕਣ ਲਈ ਇਸ ਨੂੰ ਲੱਗਭਗ 3 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਡਾਊਨਟਾਊਨ ਡਿਜ਼ਨੀ-ਡਿਸਟ੍ਰਿਕਟ 9 ਜੁਲਾਈ ਨੂੰ ਖੁੱਲ੍ਹੇਗਾ।
ਉਸ ਨੇ ਕਿਹਾ ਕਿ ਕੰਪਨੀ ਦੇਸ਼ ਵਿਚ ਆਪਣੇ ਸਾਰੇ ਸਥਲਾਂ ਨੂੰ ਉਹ ਲੜੀਬੱਧ ਤਰੀਕੇ ਨਾਲ ਖੋਲ੍ਹਣਾ ਸ਼ੁਰੂ ਕਰੇਗੀ। ਉਸ ਨੇ ਕਿਹਾ ਕਿ ਸਰਕਾਰੀ ਨਿਯਮਾਂ ਦਾ ਪਾਲਣ ਕਰਨ ਅਤੇ ਸਮਾਜਿਕ ਦੂਰੀ ਕਾਇਮ ਕਰਨ ਦੀ ਖਾਤਿਰ ਥੀਮ ਪਾਰਕ ਵਿਚ ਘੱਟ ਲੋਕਾਂ ਨੂੰ ਦਾਖਲ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਡਿਜ਼ਨੀਲੈਂਡ ਰਿਜੋਰਟ ਵਿਚ ਨਵੀਂ ਥੀਮ ਪਾਰਕ ਰਾਖਵੀਂ ਪ੍ਰਣਾਲੀ ਦੇ ਜ਼ਰੀਏ ਲੋਕਾਂ ਦੀ ਮੌਜੂਦਗੀ ਦਾ ਖਿਆਲ ਰੱਖਿਆ ਜਾਵੇਗਾ।
ਇਸ ਲਈ ਸਾਰੇ ਮਹਿਮਾਨਾਂ ਨੂੰ ਪਾਰਕ ਵਿਚ ਦਾਖਲ ਹੋਣ ਤੋਂ ਪਹਿਲਾਂ ਰਿਜਰਵੇਸ਼ਨ ਕਰਵਾਉਣੀ ਹੋਵੇਗੀ। ਕੰਪਨੀ ਨੇ ਕਿਹਾ, ''ਇਕ ਵਾਰ ਮਨਜ਼ੂਰੀ ਮਿਲਣ ਦੇ ਬਅਦ ਡਿਜ਼ਨੀਲੈਂਡ ਰਿਜੋਰਟ ਸਿਹਤ ਅਤੇ ਸੁਰੱਖਿਆ ਸੰਬੰਧੀ ਹੋਰ ਜ਼ਿਆਦਾ ਉਪਾਆਂ ਦੇ ਨਾਲ ਮੁੜ ਖੁੱਲ੍ਹੇਗਾ।'' ਡਿਜ਼ਨੀਲੈਂਡ ਨੂੰ ਮੁੜ ਖੋਲ੍ਹਣ ਲਈ ਇਸ ਤਰੀਕ ਦੀ ਚੋਣ ਇਸ ਲਈ ਕੀਤੀ ਗਈ ਹੈ ਕਿਉਂਕਿ 63 ਸਾਲ ਪਹਿਲਾਂ 17 ਜੁਲਾਈ, 1955 ਨੂੰ ਹੀ ਡਿਜ਼ਨੀਲੈਂਡ ਖੁੱਲ੍ਹਿਆ ਸੀ।