ਲੰਡਨ : ਇੰਗਲੈਂਡ ਦੇ ਮਸ਼ਹੂਰ ਫੁੱਟਬਾਲ ਟੂਰਨਾਮੈਂਟ ਪ੍ਰੀਮੀਅਰ ਲੀਗ ਦੇ 6ਵੇਂ ਰਾਊਂਡ ਦੀ ਟੈਸਟਿੰਗ ਵਿਚ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪ੍ਰੀਮੀਅਰ ਲੀਗ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਖਿਡਾਰੀ ਅਤੇ ਸਟਾਫ ਸਣੇ ਕੁਲ 1195 ਲੋਕਾਂ ਦਾ ਟੈਸਟ ਕੀਤਾ ਸੀ। 5 ਰਾਊਂਡ ਵਿਚ ਹੁਣ ਤਕ 5079 ਟੈਸਟ ਕੀਤੇ ਗਏ ਜਿਸ ਵਿਚੋਂ 13 ਲੋਕ ਕੋਰੋਨਾ ਨਾਲ ਪ੍ਰਭਾਵਿਤ ਪਾਏ ਗਏ ਸੀ। ਕੋਰੋਨਾ ਵਾਇਰਸ ਕਾਰਨ ਇੰਗਲੈਂਡ ਵਿਚ ਫੁੱਟਬਾਲ ਗਤੀਵਿਧੀਆਂ ਮੁਲਤਵੀ ਹੋਣ ਤੋਂ ਬਾਦ ਪ੍ਰੀਮੀਅਰ ਲੀਗ ਨੂੰ 17 ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸੈਸ਼ਨ ਵਿਚ ਅਜੇ ਵੀ 92 ਮੁਕਾਬਲੇ ਹੋਣੇ ਬਾਕੀ ਹਨ।