ਇਸਲਾਮਾਬਾਦ : ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹੁਣ ਭਾਰਤ 'ਤੇ ਇਕ ਪਾਅ ਦੇ ਪਰਮਾਣੂ ਬੰਬ ਨਾਲ ਹਮਲਾ ਕਰਨ ਦੀ ਧਮਕੀ ਦੇਣ ਨਾਲੇ ਪਾਕਿਸਤਾਨੀ ਰੇਲ ਮੰਤਰੀ ਸ਼ੇਖ ਰਾਸ਼ਿਦ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਪਾਕਿਸਤਾਨ ਦੇ ਰੇਲ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਸ਼ੇਖ ਰਾਸ਼ਿਦ ਆਈਸੋਲੇਸ਼ਨ ਵਿਚ ਚਲੇ ਗਏ ਹਨ। ਉੱਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਨ ਅੱਬਾਸੀ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਸ਼ੇਖ ਰਾਸ਼ਿਦ ਅਤੇ ਸ਼ਾਹਿਦ ਖਾਨ ਅੱਬਾਸੀ ਦੋਵੇਂ ਹੁਣ 14 ਦਿਨ ਦੇ ਲਈ ਆਈਸੋਲੇਸ਼ਨ ਵਿਚ ਚਲੇ ਗਏ ਹਨ। ਅੱਬਾਸੀ ਦੇ ਪਰਿਵਾਰ ਦੇ ਸੂਤਰਾਂ ਦੇ ਮੁਤਾਬਕ ਉਹਨਾਂ ਨੂੰ ਕੱਲ੍ਹ ਪਾਜ਼ੇਟਿਵ ਪਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ : ਅਤਿਵਾਦੀ ਗ੍ਰਿਫ਼ਤਾਰ ਕਸ਼ਮੀਰੀ ਔਰਤ 'ਕੋਰੋਨਾ' ਪੀੜਤ
ਇਸ ਦੌਰਾਨ ਪਾਕਿਸਤਾਨ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 4, 728 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਕੁੱਲ ਗਿਣਤੀ 1 ਲੱਖ ਦੇ ਪਾਰ ਚਲੀ ਗਈ। ਇਸ ਦੇ ਨਾਲ ਹੀ 65 ਹੋਰ ਲੋਕਾਂ ਦੀ ਮੌਤ ਦੇ ਨਾਲ ਵਾਇਰਸ ਦੇ ਮ੍ਰਿਤਕਾਂ ਦੀ ਗਿਣਤੀ 2, 067 ਹੋ ਗਈ।