ਮੁਹੰਮਦ ਸ਼ਮੀ ਤੋਂ ਵੱਖ ਰਹਿ ਰਹੀ ਉਸ ਦੀ ਪਤਨੀ ਹਸੀਨ ਜਹਾਂ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਸੈਮੀ ਨਿਊਡ ਤਸਵੀਰ ਪੋਸਟ ਕੀਤੀ ਸੀ। ਉਸ ਤਸਵੀਰ ਵਿਚ ਉਸ ਦੇ ਨਾਲ ਸ਼ਮੀ ਵੀ ਟਾਪਲੈਸ ਦਿਸ ਰਹੇ ਸੀ। ਉਸ ਫੋਟੋ ਦੇ ਕੈਪਸ਼ਨ ਵਿਚ ਉਸ ਨੇ ਲਿਖਿਆ ਸੀ ਕਿ ਅੱਜ ਤੂੰ ਕੁਝ ਬਣ ਗਿਆ ਤਾਂ ਮੈਂ ਨਾਪਾਕ ਹੋ ਗਈ। ਝੂਠ ਬੁਰਕਾ ਪਾ ਕੇ ਬੇਪਰਦਾ ਸੱਚ ਨੂੰ ਮਿਟਾ ਨਹੀਂ ਸਕਦਾ। ਮਗਰਮੱਛ ਦੇ ਹੰਝੂ ਕੁਝ ਦਿਨਾਂ ਦਾ ਹੀ ਸਹਾਰਾ ਹੁੰਦੇ ਹਨ। ਆਪਣੀ ਉਸ ਪੋਸਟ ਤੋਂ ਬਾਅਦ ਹਸੀਨ ਜਹਾਂ ਕਾਫੀ ਟ੍ਰੋਲ ਹੋਈ ਸੀ। ਲੋਕਾਂ ਨੇ ਇੱਥੇ ਤਕ ਪੁੱਛ ਲਿਆ ਸੀ ਕਿ ਕੀ ਐਡਲਟ ਸਟਾਰ ਬਣਨਾ ਹੈ? ਸ਼ਮੀ ਨੇ ਕਿਹਾ ਸੀ ਕਿ ਹਸੀਨ ਜਹਾਂ ਨੇ ਉਸ 'ਤੇ ਜੋ ਦੋਸ਼ ਲਾਏ ਹਨ ਉਸ ਨੂੰ ਸਾਬਤ ਕਰੇ।
ਸ਼ਾਇਦ ਸ਼ਮੀ ਅਤੇ ਟ੍ਰੋਲਰਸ ਦੀ ਗੱਲ ਦਾ ਜਵਾਬ ਹਸੀਨ ਜਹਾਂ ਨੇ ਆਪਣੀ ਤਾਜ਼ਾ ਵੀਡੀਓ ਤੋਂ ਦਿੱਤਾ ਹੈ।ਹਸੀਨ ਨੇ ਇਸ ਨਵੀਂ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਇਸ ਦੇ ਕੈਪਸ਼ਨ ਵਿਚ ਉਸ ਨੇ ਲਿਖਿਆ ਕਿ ਖੁਦ ਨੂੰ ਸਾਬਤ ਕਰਨ ਲਈ ਜ਼ਿੰਦਗੀ ਕਾਫੀ ਛੋਟੀ ਹੈ। ਹਸੀਨ ਜਹਾਂ ਨੇ ਇਸ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਉਸ ਨੂੰ ਮੇਣੇ ਮਾਰਦੇ ਰਹਿੰਦੇ ਹਨ। ਸ਼ਮੀ ਦੀ ਗਿਣਤੀ ਦੁਨੀਆ ਦੇ ਚੋਟੀ ਗੇਂਦਬਾਜ਼ਾਂ ਵਿਚ ਹੁੰਦੀ ਹੈ। ਲਾਕਡਾਊਨ ਦੌਰਾਨ ਸ਼ਮੀ ਆਪਣੇ ਪਿੰਡ ਵਿਚ ਹੈ ਅਤੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹਾ ਹੈ। ਬੀ. ਸੀ. ਸੀ. ਆਈ. (BCCI) ਨੇ ਹਾਲ ਹੀ 'ਚ ਉਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ (social media) ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਉਸ ਵੀਡੀਓ ਵਿਚ ਉਹ ਪਿੰਡ 'ਚੋਂ ਗੁਜ਼ਰ ਰਹੇ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਖਿਲਾਉਣਾ ਤੇ ਮਾਸਕ ਵੰਡਦੇ ਦਿਸ ਰਹੇ ਹਨ।
ਹਸੀਨ ਜਿੱਥੇ ਸੋਸ਼ਲ ਮੀਡੀਆ 'ਤੇ ਆਪਣੀ ਬੋਲਡਨੈਸ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਉਸ ਨੇ ਰਮਜਾਨ ਦੌਰਾਨ ਵੀ ਗਲੈਮਰੈਸ ਫੋਟੋਸ਼ੂਟ ਕਰਾਇਆ ਸੀ। ਉਸ ਨੇ ਉਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਸਾਲ 2018 ਵਿਚ ਹਸੀਨ ਜਹਾਂ ਨੇ ਸ਼ਮੀ ਦੀ ਫਿਕਸਿੰਗ ਦਾ ਦੋਸ਼ ਲਗਾ ਕੇ ਤਹਿਲਕਾ ਮਚਾ ਦਿੱਤਾ ਸੀ। ਹਸੀਨ ਨੇ ਸ਼ਮੀ 'ਤੇ ਕਈ ਮਹਿਲਾਵਾਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਸੀ। ਸ਼ਮੀ ਦੇ ਭਰਾ 'ਤੇ ਜਬਰਜਨਾਹ ਦਾ ਦੋਸ਼ ਵੀ ਲਾਇਆ ਸੀ। ਇਸ ਦੇ ਬਾਅਦ ਤੋਂ ਦੋਵਾਂ ਦੇ ਰਸਤੇ ਵੱਖ ਹਨ। ਹਸੀਨ ਜਹਾਂ ਦੇ ਦੋਸ਼ਾਂ ਤੋਂ ਬਾਅਦ ਜਿੱਥੇ ਬੀ. ਸੀ. ਸੀ. ਆਈ. ਨੇ ਸ਼ਮੀ ਨੂੰ ਸੈਂਟ੍ਰਲ ਕਾਂਟ੍ਰੈਕਟ ਤੋਂ ਬਾਹਰ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ।