ਐਮਐਸਐਮਈ ਸੈਕਟਰ 'ਤੇ ਬਜਟ ਤੋਂ ਬਾਅਦ ਦੇ ਵੈਬਿਨਾਰ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਉਤਪਾਦਨ ਅਤੇ ਨਿਰਯਾਤ 'ਤੇ ਇਹ ਬਜਟ ਵੈਬਿਨਾਰ ਹਰ ਪੱਖੋਂ ਬਹੁਤ ਮਹੱਤਵਪੂਰਨ ਹੈ। ਇਹ ਬਜਟ ਸਾਡੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਸੀ। ਇਸਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਸਦੀ ਡਿਲੀਵਰੀ ਉਮੀਦਾਂ ਤੋਂ ਵੱਧ ਸੀ। ਬਹੁਤ ਸਾਰੇ ਖੇਤਰ ਅਜਿਹੇ ਹਨ ਜਿੱਥੇ ਸਰਕਾਰ ਨੇ ਮਾਹਿਰਾਂ ਦੀ ਉਮੀਦ ਨਾਲੋਂ ਵੱਡੇ ਕਦਮ ਚੁੱਕੇ ਹਨ। ਬਜਟ ਵਿੱਚ ਉਤਪਾਦਨ ਅਤੇ ਨਿਰਯਾਤ ਸੰਬੰਧੀ ਵੀ ਮਹੱਤਵਪੂਰਨ ਫੈਸਲੇ ਲਏ ਗਏ ਹਨ।