Friday, November 22, 2024
 

ਹੋਰ ਦੇਸ਼

ਅਜੀਬੋ-ਗਰੀਬ : ਪਿੱਜ਼ਾ ਖਾਣ ਲਈ ਕੀਤਾ 250 ਮੀਲ ਦਾ ਸਫਰ

May 28, 2020 05:42 PM

ਲੰਡਨ : ਗਲੋਬਲ ਪੱਧਰ 'ਤੇ ਫੈਲੀ covid-19 ਮਹਾਮਾਰੀ ਤੋਂ ਬਚਾਅ ਲਈ ਜ਼ਿਆਦਾਤਰ ਦੇਸ਼ ਤਾਲਾਬੰਦੀ ਦੀ ਸਥਿਤੀ ਵਿਚ ਹਨ। ਇਸ ਦੌਰਾਨ ਕੁਝ ਦੇਸ਼ਾਂ ਨੇ ਤਾਲਾਬੰਦੀ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।ਇਸ ਦੌਰਾਨ ਕੁਝ ਲੋਕ ਆਪਣੇ ਸ਼ੌਂਕ ਪੂਰੇ ਕਰਨ ਲਈ ਅਜੀਬੋ-ਗਰੀਬ ਢੰਗ ਵਰਤ ਰਹੇ ਹਨ। ਇਸ ਸਬੰਧੀ ਬ੍ਰਿਟੇਨ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਾਲਾਬੰਦੀ (during lockdown) ਦੌਰਾਨ ਜਦੋਂ ਜ਼ਿਆਦਾਤਰ ਲੋਕ ਘਰਾਂ ਵਿਚ ਕੈਦ ਸਨ ਉਦੋਂ ਦੋ ਦੋਸਤਾਂ ਨੇ ਪਿੱਜ਼ਾ ਖਾਣ ਦਾ ਮਨ ਬਣਾਇਆ ਅਤੇ ਇਸ ਲਈ 250 ਮੀਲ ਦਾ ਲੰਬਾ ਸਫਰ ਤੈਅ ਕੀਤਾ। ਇੱਥੇ ਦੱਸ ਦਈਏ ਕਿ ਤਾਲਾਬੰਦੀ ਕਾਰਨ ਉਹਨਾਂ ਦੇ ਸ਼ਹਿਰ ਹਾਊਲ ਵਿਚ ਮੈਕ ਡੋਨਾਲਡ ਦੇ ਸਾਰੇ ਆਊਟਲੇਟਸ (McDonald's outlets) ਬੰਦ ਹੋ ਗਏ ਸਨ ਪਰ ਫਾਸਟਫੂਡ ਦੇ ਸ਼ੁਕੀਨ ਦੋਵੇਂ ਦੋਸਤਾਂ ਨੇ ਪੀਟਰਬਰਗ ਸ਼ਹਿਰ ਜਾ ਕੇ ਆਪਣਾ ਸ਼ੌਂਕ ਪੂਰਾ ਕੀਤਾ। ਇਸ ਦੌਰਾਨ ਉਹਨਾਂ ਨੇ ਆਪਣੇ ਫਾਸਟ ਫੂਡ (fast food) ਦੇ ਆਰਡਰ ਤੋਂ ਜ਼ਿਆਦਾ ਦੀ ਰਾਸ਼ੀ ਕਾਰ ਵਿਚ ਪੈਟਰੋਲ ਪਵਾਉਣ 'ਤੇ ਖਰਚ ਕਰ ਦਿੱਤੀ।

ਖਾਣੇ ਨਾਲੋਂ ਜ਼ਿਆਦਾ ਪੈਟਰੋਲ 'ਤੇ ਕੀਤਾ ਖਰਚਾ 

ਇੱਥੇ ਦੱਸ ਦਈਏ ਕਿ ਰਯਾਨ ਹਾਲ ਅਤੇ ਪੈਸਲੇ ਹੈਮਿਲਟਨ ਨਾਮ ਦੇ ਦੋਸਤਾਂ ਨੇ ਇਸ ਯਾਤਰਾ ਦੇ ਦੌਰਾਨ ਆਪਣੀ ਖਰੀਦਦਾਰੀ ਤੋਂ ਜ਼ਿਆਦਾ ਰਾਸ਼ੀ ਪੈਟਰੋਲ ਪਵਾਉਣ ਵਿਚ ਗਵਾ ਦਿੱਤੀ। ਭਾਵੇਂਕਿ ਫਾਸਟ ਫੂਡ ਦੇ ਇਹਨਾਂ ਸ਼ੁਕੀਨਾਂ ਨੂੰ ਆਪਣੀ ਖਰਚ ਕੀਤੀ ਰਾਸ਼ੀ ਲਈ ਕੋਈ ਪਛਤਾਵਾ ਨਹੀਂ ਹੈ। ਜਾਣਕਾਰੀ ਮੁਤਾਬਕ ਹਾਊਲ ਤੋਂ ਪੀਟਰਬਰਗ ਦੀ ਯਾਤਰਾ ਦੌਰਾਨ ਉਹਨਾਂ ਨੇ 27 ਯੂਰੋ ਦਾ ਪੈਟਰੋਲ ਵਰਤਿਆ। ਪੀਟਰਬਰਗ ਪਹੁੰਚਣ ਦੇ ਬਾਅਦ ਵੀ ਦੋਹਾਂ ਨੂੰ ਆਊਟਲੇਟਸ 'ਤੇ  ਆਪਣੀ ਵਾਰੀ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ। 

ਜਿਸ ਦੇ ਬਾਅਦ ਉਹਨਾਂ ਨੇ ਚਿਕਨ ਮੈਕਨਟ ਮੀਲ, ਲਾਰਜ ਬਿਗ ਮੈਕ ਮੀਲ, ਦੋ ਕੋਕ ਦੋ ਡਬਲ ਚੀਜ਼ ਬਰਗਰ ਅਤੇ ਇਕ ਫਿਲੇਟ ਮੱਛੀ ਦਾ ਆਰਡਰ ਦਿੱਤਾ। ਇਸ ਲਈ ਉਹਨਾਂ ਨੇ 20 ਯੂਰੋ ਦਾ ਭੁਗਤਾਨ ਕੀਤਾ। ਆਪਣਾ ਆਰਡਰ ਲੈਣ ਦੇ ਬਾਅਦ ਉਹਨਾਂ ਨੇ ਆਊਟਲੇਟ ਦੀ ਪਾਰਕਿੰਗ ਵਿਚ ਹੀ ਆਪਣੇ ਖਾਣੇ ਦਾ ਆਨੰਦ ਲਿਆ। ਰਯਾਨ ਹਾਲ ਨੇ ਦੱਸਿਆ ਕਿ ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਆਪਣੇ 15 ਮਿੰਟ ਦੇ ਫਾਸਟਫੂਡ ਲਈ ਸਾਨੂੰ 7 ਘੰਟੇ ਤੋਂ ਜ਼ਿਆਦਾ ਦੀ ਯਾਤਰਾ ਕਰਨੀ ਪਵੇਗੀ। ਇਸ ਯਾਤਰਾ ਦਾ ਅਸੀਂ ਕਾਫੀ ਆਨੰਦ ਲਿਆ ਅਤੇ ਭਵਿੱਖ ਵਿਚ ਜੇਕਰ ਅਜਿਹਾ ਮੌਕਾ ਦੁਬਾਰਾ ਆਇਆ ਤਾਂ ਅਸੀਂ ਇਸ ਨੂੰ ਮੁੜ ਕਰਾਂਗੇ।

 

Have something to say? Post your comment

 
 
 
 
 
Subscribe