Saturday, November 23, 2024
 

ਪੰਜਾਬ

ਫੇਲ ਹੋਣ ਦੇ ਡਰ ਕਾਰਨ ਵਿਦਿਆਰਥੀ ਨੇ ਕੀਤੀ ਜੀਵਨ ਲੀਲਾ ਸਮਾਪਤ

May 27, 2020 10:21 AM

ਬਠਿੰਡਾ : ਪੇਪਰਾਂ ’ਚ ਫੇਲ ਹੋਣ ਦੇ ਡਰ ਕਾਰਨ ਇਕ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦਕਿ ਉਕਤ ਨੌਜਵਾਨ ਦੀ ਭੈਣ ਦੀ ਬੀਮਾਰੀ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜ਼ਿਲੇ ਦੇ ਪਿੰਡ ਵਿਰਕ ਕਲਾਂ ਦੇ ਰਹਿਣ ਵਾਲੇ ਗੁਰਵੀਰ ਸਿੰਘ (18) ਪੁੱਤਰ ਇਕਬਾਲ ਸਿੰਘ ਨੇ ਆਪਣੇ ਘਰ ’ਚ ਰੱਖੀ ਕੋਈ ਨਸ਼ੀਲੀ ਦਵਾਈ ਨਿਗਲ ਲਈ। ਜਿਸਨੂੰ ਪਰਿਵਾਰ ਵਾਲਿਆਂ ਨੇ ਗੋਨਿਆਣਾ ਮੰਡੀ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਸ ਨੇ ਕਰੀਬ 8 ਦਿਨ ਤੱਕ ਦੀ ਜ਼ਿੰਦਗੀ ਮੌਤ ਦੀ ਲੜਾਈ ਲੜਣ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ।ਬੱਲੂਆਣਾ ਪੁਲਸ ਚੌਕੀ ਦੇ ASI ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਵੀਰ ਸਿੰਘ ਦੇ ਪਿਤਾ ਇਕਬਾਲ ਸਿੰਘ ਨੇ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਉਸ ਦਾ ਬੇਟਾ 10ਵੀਂ ਦੇ ਪੇਪਰਾਂ ’ਚ ਤਿੰਨ ਵਾਰ ਫੇਲ ਹੋ ਚੁੱਕਾ ਸੀ ਅਤੇ ਹੁਣ ਉਹ ਦੁਬਾਰਾ ਪੇਪਰ ਦੇਣ ਦੀ ਤਿਆਰ ਕਰ ਰਿਹਾ ਸੀ ਪਰ ਪਹਿਲਾ ਹੀ ਫੇਲ ਹੋਣ ਕਾਰਨ ਉਸ ਦੇ ਅੰਦਰ ਪੇਪਰ ਦਾ ਡਰ ਬੈਠ ਗਿਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਸੀ। ਬੀਤੀ 17 ਮਈ ਨੂੰ ਜਦੋਂ ਉਹ ਖੇਤ ਗਿਆ ਤਾਂ ਉਸ ਦੇ ਬੇਟੇ ਗੁਰਵੀਰ ਸਿੰਘ ਨੇ ਘਰ ’ਚ ਪਈ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨਾਲ ਇਸ ਦੀ ਮੌਤ ਹੋ ਗਈ। ਪੁਲਸ ਨੇ IPC ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਲਈ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

 

Have something to say? Post your comment

Subscribe