ਡੇਰਾਬੱਸੀ : ਪਿੰਡ ਜਵਾਹਰਪੁਰ ਜਿਸ ਨੂੰ ਕੋਰੋਨਾ ਮਹਾਮਾਰੀ (corona pandemic) ਕਾਰਨ ਸੀਲ ਕੀਤਾ ਹੋਇਆ ਸੀ ਅਜ ਅਧਿਕਾਰੀਕ ਤੋਰ ਤੇ ਖੋਲ੍ਹ ਦਿੱਤਾ ਗਿਆ । ਪ੍ਰਸ਼ਾਸਨ ਵਲੋਂ ਇਸ ਪਿੰਡ ਨੂੰ ਕਨੰਟੈਨਮੈਂਟ ਜੋਨ ਵਿਚ ਰੱਖਣ ਕਾਰਨ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੁਕੰਮਲ ਤੋਰ ਤੇ ਬੰਦ ਕੀਤਾ ਹੋਇਆ ਸੀ । ਹੁਣ ਜਦਕਿ ਸਾਰੇ ਕੋਰੋਨਾ ਪੀੜਤ ਸਿਹਤਯਾਬ ਹੋ ਕੇ ਘਰ ਵਾਪਸ ਆ ਗਏ ਹਨ ਅਤੇ ਹੁਣ ਜਵਾਹਰਪੁਰ ਪਿੰਡ ਨੂੰ ਮੁੜ ਆਮ ਵਾਂਗ ਖੋਲ ਦਿੱਤਾ ਗਿਆ ਹੈ। ਇਸ ਮੋਕੇ ਅੱਜ ਪਿੰਡ ਅਤੇ ਪਿੰਡ ਵਾਸੀਆਂ ਦੀ ਭਲਾਈ ਲਈ ਅਰਦਾਸ ਕੀਤੀ ਗਈ। ਇਸ ਮੋਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ਼ ਡੇਰਾਬੱਸੀ (derabassi) ਦੀਪਇੰਦਰ ਸਿੰਘ ਢਿੱਲੋਂ, ਪ੍ਰਸ਼ਾਸਨਿਕ ਅਧਿਕਾਰੀ ਐਸਡੀਐਮ ਕੁਲਦੀਪ ਬਾਵਾ, SMO ਮੈਡਮ ਸੰਗੀਤਾ ਜੈਨ ਵਿਸੇਸ਼ ਤੋਰ ਤੇ ਹਾਜ਼ਰਸ ਰਹੇ। ਇਸ ਮੋਕੇ ਗਲੱਬਾਤ ਕਰਦਿਆਂ ਦੀਪਇੰਦਰ ਸਿੰਘ ਢਿੱਲੋਂ ਨੇ ਦਸਿੱਆ ਕਿ ਪਿੰਡ ਜਵਾਹਰਪੁਰ ਨੂੰ ਖੋਲਣ ਦਾ ਫੈਸਲਾ ਕੰਟਨਮੈਂਟ ਅਤੇ ਇਕੱਲਤਾ ਕੋਸ਼ਿਸ਼ਾ ਦਾ ਸਫਲਤਾ ਪੂਰਵਕ ਮੁਲਾਂਕਣ ਕਰਨ ਤੋਂ ਬਾਅਦ ਕੀਤਾ ਹੈ। ਸਾਰੇ 48 ਵਿਅਕਤੀਆਂ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੇ ਨਾਲ ਨਾਲ ਇੱਥੇ ਪਿਛਲੇ 3 ਹਫਤਿਆਂ ਵਿਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਮੋਕੇ ਦੀਪਇੰਦਰ ਸਿੰਘ ਢਿੱਲੋਂ ਨੇ ਪਿੰਡ ਜਵਾਹਰਪੁਰ ਵਿਚ ਕੰਮ ਕਰ ਰਹੇ ਸੱਮੁਚੇ ਪ੍ਰਸ਼ਾਸਨਿਕ ਅਧਿਕਾਰੀਆਂ, ਡਾਕਟਰੀ ਟੀਮਾਂ, ਸਫਾਈ ਕਰਮਚਾਰੀਆਂ, ਪੁਲਿਸ ਮੁਲਾਜ਼ਮ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸਾਰੀਆਂ ਧਿੱਰਾਂ ਜ਼ਿਨ੍ਹਾਂ ਨੇ ਪਿੰਡ ਨੂੰ ਕੋਰੋਨਾ ਮੁਕਤ ਕਰਨ ਵਿਚ ਆਪਣਾ ਯੋਗਦਾਨ ਪਾਇਆ, ਸਭਨਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪਿੰਡ ਵਾਸੀਆਂ ਨੂੰ ਇਸ ਸਮੇਂ ਵਿਚ ਬਹੁਤ ਸਬਰ ਸੰਤੋਖ ਰੱਖ ਕੇ ਘਰਾਂ ਵਿਚ ਰਹਿ ਕੇ ਬਿਮਾਰੀ ਨੂੰ ਖਤਮ ਕਰਨ ਵਿਚ ਸਹਿਯੋਗ ਦੇਣ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਰੇੈਡੀ, DPO ਸੁਖਚੈਨ ਸਿੰਘ, SHO ਡੇਰਾਬੱਸੀ ਸਤਿੰਦਰ ਸਿੰਘ, SMO ਸੰਗੀਤਾ ਜੈਨ, ਡਾਕਟਰ ਚੀਮਾ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।