ਨਵੀਂ ਦਿੱਲੀ : ਕੋਰੋਨਾ ਸੰਕ੍ਰਮਣ ਦੇ ਖ਼ਤਰੇ ਕਾਰਨ ਦੇਸ਼ 'ਚ ਚੌਥੇ ਪੜਾਅ ਦਾ ਲਾਕਡਾਊਨ (lockdown 4) ਐਲਾਨ ਕਰਨਾ ਪਿਆ ਹੈ, ਇਸ ਦਾ ਸਮਾਂ 31 ਮਈ ਨੂੰ ਖ਼ਤਮ ਹੋ ਰਿਹਾ ਹੈ। ਹਾਲਾਂਕਿ, ਕੇਂਦਰ ਨੇ ਚੌਥੇ ਲਾਕਡਾਊਨ 'ਚ ਆਮ ਜਨਤਾ ਤੇ ਉਦਯੋਗਾਂ ਨੂੰ ਕੁਝ ਰਾਹਤ ਵੀ ਦਿਤੀ ਹੈ। ਇਸ ਰਾਹਤ ਨੂੰ ਸੂਬਾ ਸਰਕਾਰਾਂ ਅਪਣੇ ਹਿਸਾਬ ਨਾਲ ਲਾਗੂ ਕਰ ਰਹੀਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਲਾਕਡਾਊਨ 'ਚ ਛੋਟ ਦਿਤੀ ਗਈ ਹੈ ਪਰ ਇਸ ਛੋਟ ਨੂੰ ਸ਼ੁਰੂ ਹੋਏ ਇਕ ਹਫ਼ਤਾ ਵੀ ਨਹੀਂ ਹੋਇਆ ਹੈ ਕਿ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਕ ਹਫ਼ਤੇ ਹੀ ਸੂਬੇ 'ਚ 3500 ਤੋਂ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹ ਜਾਣਕਾਰੀ ਖ਼ੂਦ ਸੂਬੇ ਦੇ ਅਰਵਿੰਦ ਕੇਜਰੀਵਾਲ (Arvind Kejriwal) ਨੇ ਸਾਂਝੀ ਕੀਤੀ ਹੈ।
ਕਿਹਾ, 1 ਹਫ਼ਤੇ 'ਚ ਵਧੇ 3500 ਮਰੀਜ਼
ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ (coronavirus effect) ਦਾ ਪ੍ਰਭਾਵ ਅੱਜ ਜਾਂ ਕਲ੍ਹ 'ਚ ਨਹੀਂ ਜਾਵੇਗਾ। ਇਸ ਦਾ ਅਸਰ ਅੱਗੇ ਵੀ ਰਹੇਗਾ। ਇਸ ਵਿਚਕਾਰ ਉਨ੍ਹਾਂ ਕਿਹਾ ਕਿ 17 ਮਈ ਨੂੰ ਲਾਕਡਾਊਨ 'ਚ ਛੋਟ ਦੇਣ ਦੇ ਇਕ ਹਫ਼ਤੇ ਦੇ ਅੰਦਰ ਹੀ ਸੂਬੇ 'ਚ 3500 ਸੰਕ੍ਰਮਿਤ ਮਰੀਜ਼ ਵਧ ਗਏ ਹਨ, ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 2500 ਲੋਕ ਠੀਕ ਹੋ ਚੁੱਕੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹਾਲਾਤ ਪੂਰੀ ਤਰ੍ਹਾਂ ਕਾਬੂ 'ਚ ਹਨ ਤੇ ਅਸੀਂ ਪੂਰਾ ਧਿਆਨ ਰੱਖ ਰਹੇ ਹਨ। ਪ੍ਰਾਈਵੇਟ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਨਾ ਕਰਨ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।