ਡਲਾਸ : ਉੱਤਰੀ ਟੈਕਸਾਸ ਦੇ ਕੁੱਝ ਹਿੱਸਿਆਂ ਵਿਚ ਤੂਫ਼ਾਨ, ਗੜੇ ਅਤੇ ਤੇਜ਼ ਹਵਾਵਾਂ ਨੇ ਭਾਰੀ ਤਬਾਹੀ ਮਚਾਈ। ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਦਸਿਆ ਕਿ ਫੋਰਟ ਵਰਥ ਦੇ ਉਤਰ-ਪਛਮ ਵਿਚ ਸਥਿਤ ਬੋਵੀ ਸ਼ਹਿਰ ਵਿਚ ਸ਼ੁਕਰਵਾਰ ਰਾਤ 9 ਵਜੇ ਭਾਰੀ ਤੂਫ਼ਾਨ ਆਇਆ, ਜਿਸ ਵਿਚ 153 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਮੇਅਰ ਗੇਲਿਨ ਨੇ ਦਸਿਆ ਕਿ ਇਸ ਨਾਲ ਘੱਟ ਤੋਂ ਘੱਟ 50 ਦੁਕਾਨਾਂ ਅਤੇ ਇੰਨੀ ਹੀ ਗਿਣਤੀ ਵਿਚ ਘਰਾਂ ਨੂੰ ਨੁਕਸਾਨ ਪੁੱਜਾ ਹੈ। ਪੁਲਿਸ ਨੇ ਦਸਿਆ ਕਿ ਇਨ੍ਹਾਂ ਘਟਨਾਵਾਂ ਵਿਚ ਕਿਸੇ ਦੀ ਮੌਤ ਨਹੀਂ ਹੋਈ ਅਤੇ ਕੋਈ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਇਸ ਸਾਲ ਅਮਰੀਕਾ ਵਿਚ ਭਾਰੀ ਤੂਫ਼ਾਨ ਉੱਠਣਗੇ, ਜਿਸ ਕਾਰਨ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਹੈ।