Saturday, November 23, 2024
 

ਪੰਜਾਬ

ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

May 24, 2020 05:40 PM

ਲੁਧਿਆਣਾ : ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ (R K Road) 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ (thread mill) ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ 'ਤੇ ਉਹ ਬਾਹਰ ਆ ਗਏ। ਆਰ.ਟੀ ਧਾਗਾ ਮਿਲ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ (fire brigade) ਦੀਆਂ 6 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੈ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮਿਲ ਮਾਲਕ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਦੂਸਰੀ ਮੰਜ਼ਲ 'ਤੇ ਧੂੰਆਂ ਨਿਕਲਦਾ ਦੇਖਿਆ ਤਾਂ ਇਸ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਦੂਸਰੀ ਮੰਜ਼ਲ ਤੋਂ ਸ਼ੁਰੂ ਹੋਈ ਅੱਗ ਹੇਠਲੀ ਮੰਜ਼ਲ 'ਤੇ ਵੀ ਪਹੁੰਚ ਗਈ।

 

Have something to say? Post your comment

Subscribe