ਖਾਰਤੂਮ : ਸੂਡਾਨ ਦੇ ਉੱਤਰੀ ਦਾਰਫੂਰ ਸੂਬੇ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਸਾਨਾ ਨੇ ਇਹ ਰੀਪੋਰਟ ਦਿਤੀ ਹੈ। ਸ਼ੁਕਰਵਾਰ ਦੀ ਰੀਪੋਰਟ ਵਿਚ ਕਿਹਾ ਗਿਆ ਕਿ ਇਹ ਹਾਦਸਾ ਸ਼ਾਂਗਿਲ ਤੋਬਾਇਆ ਖੇਤਰ ਤੋਂ ਕੁੱਝ ਕਿਲੋਮੀਟਰ ਦੂਰ ਨਯਾਲਾ ਅਤੇ ਅਲ ਫਸ਼ੇਰ ਸ਼ਹਿਰਾਂ ਨੂੰ ਜੋੜਨ ਵਾਲੇ ਰਸਤੇ ਉਤੇ ਵੀਰਵਾਰ ਸ਼ਾਮ ਨੂੰ ਉਮ ਦ੍ਰਾਸਾਈ ਖੇਤਰ ਵਿਚ ਵਾਪਰਿਆ। ਇਸ ਹਾਦਸੇ ਵਿਚ 20 ਹੋਰ ਲੋਕ ਜ਼ਖ਼ਮੀ (20 people injured in accident) ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਵਾਹਨ ਰਸਤੇ ਵਿਚ ਇਕ ਹੋਰ ਵਾਹਨ ਨਾਲ ਟਕਰਾ ਗਿਆ। ਸੁਡਾਨ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਵਿਚ ਸੱਭ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ। ਇਹ ਮੁੱਖ ਤੌਰ ਉਤੇ ਵਾਹਨ ਚਲਾਉਣ ਵਿਚ ਲਾਪਰਵਾਹੀ ਅਤੇ ਸੜਕਾਂ ਆਦਿ ਦੀ ਮਾੜੀ ਸਥਿਤੀ ਕਾਰਨ ਹੈ। ਪ੍ਰਸ਼ਾਸਨ ਇਸ ਸਮੱਸਿਆ ਨੂੰ ਸੁਲਝਾਉਣ ਵਿਚ ਅਸਫਲ ਰਿਹਾ ਹੈ ਤੇ ਹਰ ਸਾਲ ਸੈਂਕੜੇ ਲੋਕਾਂ ਦੀ ਮੌਤ ਸੜਕ ਹਾਦਸਿਆਂ ਕਾਰਨ ਹੀ ਹੁੰਦੀ ਹੈ।