ਰੂਸ : ਰੂਸ (Russia) ਦੇ ਇਕ ਹਸਪਤਾਲ ਵਿਚ PPE ਸੂਟ ਦੇ ਥੱਲੇ ਸਿਰਫ ਇੰਨਰ ਵੇਅਰ (Inner wear) ਪਾ ਕੇ ਕੋਰੋਨਾਵਾਇਰਸ ਪੀੜਤਾਂ ਦੇ ਇਲਾਜ ਵਿਚ ਲੱਗੀ ਇਕ ਨਰਸ ਦੀ ਫੋਟੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਉਸ ਨੂੰ ਰੂਸ ਦੀ ‘ਟੂ ਹਾਟ ਨਰਸ’ ਵੀ ਕਿਹਾ ਜਾ ਰਿਹਾ ਹੈ। ਹਸਪਤਾਲ ਨੇ ਇਸ ਨਰਸ ਨੂੰ ਸਸਪੈਂਡ (suspend) ਕਰ ਦਿੱਤਾ ਹੈ। ਹਾਲਾਂਕਿ, ਹੁਣ ਇਸ ਰੂਸੀ ਨਰਸ ਅਤੇ ਉਸ ਦੇ ਹੋਰ ਸਾਥੀਆਂ ਨੇ ਉਨ੍ਹਾਂ ਲੋਕਾਂ ਨੂੰ ਢੁਕਵਾਂ ਜਵਾਬ ਦਿੱਤਾ ਹੈ ਜਿਨ੍ਹਾਂ ਨੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਸਿਹਤ ਕਰਮਚਾਰੀਆਂ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ (troll on social media) ਉਡਾਇਆ।
ਦਰਅਸਲ, ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ, ਇਨ੍ਹਾਂ ਦੋਵਾਂ ਨਰਸਾਂ ਨੇ ਦੱਸਿਆ ਸੀ ਕਿ ਉਹ ਲਗਾਤਾਰ ਪੀਪੀਈ ਸੂਟ ਪਹਿਨਣ ਕਰਕੇ ਬਹੁਤ ਗਰਮੀ ਮਹਿਸੂਸ ਕਰ ਰਹੇ ਸਨ ਅਤੇ ਉਹ ਬਰੇਕ ਵੀ ਨਹੀਂ ਲੈ ਸਕੀਆਂ ਕਿਉਂਕਿ ਇਥੇ ਹੱਦ ਨਾਲੋਂ ਜ਼ਿਆਦਾ ਮਰੀਜ਼ ਸਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਪੀਪੀਈ ਥੱਲੇ ਘੱਟ ਕੱਪੜੇ ਪਹਿਣ ਕੇ ਕੰਮ ਕਰਨਾ ਬਿਹਤਰ ਸਮਝਿਆ। ਹਾਲਾਂਕਿ, ਇਨ੍ਹਾਂ ਦੇ ਜਵਾਬ ਦੇ ਬਾਵਜੂਦ, ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਗਿਆ।
ਰਾਜਨੇਤਾ ਅਤੇ ਉਦਯੋਗਪਤੀ ਨਰਸ ਦੇ ਹੱਕ ਵਿੱਚ ਖੜੇ
ਹੁਣ ਬਹੁਤ ਸਾਰੇ ਰਾਜਨੇਤਾ ਅਤੇ ਉਦਯੋਗਪਤੀ ਇਨ੍ਹਾਂ ਨਰਸਾਂ ਦੇ ਹੱਕ ਵਿੱਚ ਖੜੇ ਹੋ ਗਏ ਹਨ। ਰੂਸ ਦੇ ਬਹੁਤੇ ਹਸਪਤਾਲਾਂ ਨੇ ਸੰਦੇਸ਼ ਭੇਜੇ ਹਨ ਕਿ ਜਿਹੜੇ ਲੋਕ ਆਪਣੀ ਜਾਨ 'ਤੇ ਖੇਡ ਕੇ ਲੋਕਾਂ ਜਾਨ ਬਚਾ ਰਹੇ ਹਨ, ਉਨ੍ਹਾਂ ਦੇ ਕੱਪੜਿਆਂ ਉਤੇ ਅਜਿਹੀਆ ਟਿੱਪਣੀਆਂ ਕਰਨੀਆਂ ਬਹੁਤ ਘਟੀਆ ਕੰਮ ਹੈ। ਨਾਦੀਆ ਨਾਮ ਦੀ 23 ਸਾਲਾ ਨਰਸ ਨੇ ਦੱਸਿਆ ਕਿ ਅਸਹਿ ਗਰਮੀ ਕਾਰਨ ਉਸ ਨੇ ਆਪਣਾ ਨਰਸ ਗਾਊਨ ਉਤਾਰਨ ਅਤੇ ਆਪਣੇ ਤੈਰਾਕੀ ਸੂਟ ਵਿਚ ਕੰਮ ਕਰਨ ਦਾ ਫੈਸਲਾ ਕੀਤਾ ਸੀ। ਉਹ ਉਸ ਦਿਨ ਲਗਾਤਾਰ ਤਿੰਨ ਸ਼ਿਫਟਾਂ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਨੇ ਮਹਿਸੂਸ ਕੀਤਾ ਕਿ ਮਰੀਜ਼ਾਂ ਦੀ ਦੇਖਭਾਲ ਕਰਨਾ ਜਾਰੀ ਰੱਖਣਾ ਹੋਰ ਜ਼ਰੂਰੀ ਹੈ
ਨਾਦੀਆ ਨੂੰ ਕੀਤਾ ਮੁਅੱਤਲ
ਦੱਸਿਆ ਜਾ ਰਿਹਾ ਹੈ ਕਿ ਜਿਸ ਹਸਪਤਾਲ ਤੋਂ ਨਾਦੀਆ ਕੰਮ ਕਰਦੀ ਹੈ, ਉਸ ਵਿਚੋਂ ਫਿਲਹਾਲ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਹਾਲਾਂਕਿ, ਇਸ ਹਸਪਤਾਲ ਦੇ ਡਾਕਟਰਾਂ - ਨਰਸਾਂ ਅਤੇ ਹੋਰ ਮੈਡੀਕਲ ਸਟਾਫ (medical staff) ਨੇ ਨਾਦੀਆ ਦੇ ਹੱਕ ਵਿੱਚ ਮੋਰਚਾ ਖੋਲ੍ਹ ਦਿੱਤਾ ਹੈ।
ਸਟਾਫ ਦਾ ਕਹਿਣਾ ਹੈ ਕਿ ਸਥਿਤੀ ਨੂੰ ਸਮਝਣ ਦੀ ਬਜਾਏ ਹਸਪਤਾਲ ਨੇ ਕੁਝ ਟਰੋਲ ਦੀ ਰਾਇ ਦੇ ਅਧਾਰ ਉਤੇ ਲਿਆ ਫੈਸਲਾ ਬਿਲਕੁਲ ਗਲਤ ਹੈ। ਰੂਸੀ ਅਖਬਾਰ ਪ੍ਰਵਦਾ ਨਾਲ ਗੱਲਬਾਤ ਕਰਦਿਆਂ ਨਾਦੀਆ ਨੇ ਕਿਹਾ - ਮੈਂ ਆਪਣਾ ਕੰਮ ਕਰ ਰਹੀ ਸੀ ਅਤੇ ਗਰਮੀ ਕਾਰਨ ਮੈਂ ਉਸ ਨੂੰ (ਕੰਮ) ਰੋਕਣਾ ਨਹੀਂ ਚਾਹੁੰਦੀ ਸੀ। ਅਸੀਂ ਆਪਣੀ ਜਾਨ 'ਤੇ ਖੇਡ ਕੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਾਂ, ਉਹ ਲੋਕ ਜੋ ਮੇਰੇ ਕੱਪੜੇ ਦੇਖ ਕੇ ਅਸਹਿਜ ਹਨ, ਸ਼ਰਮਿੰਦਾ ਹੋਣਾ ਚਾਹੀਦਾ ਹੈ।