Saturday, November 23, 2024
 

ਹੋਰ ਦੇਸ਼

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇਨਜ਼ ਦੀ ਉਡਾਣ ਹਾਦਸਾਗ੍ਰਸਤ

May 22, 2020 09:02 PM

ਲਾਹੌਰ : ਕਰਾਚੀ ਤੋਂ ਲਾਹੌਰ ਲਈ ਉਡਾਣ ਭਰ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇਕ ਫਲਾਈਟ ਹਾਦਸਾਗ੍ਰਸਤ ਹੋ ਗਈ ਹੈ। ਇਹ ਉਡਾਣ ਸ਼ੁੱਕਰਵਾਰ ਨੂੰ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਜਾਣਕਾਰੀ ਪਾਕਿਸਤਾਨ ਦੀ ਸਿਵਲ ਹਵਾਬਾਜ਼ੀ ਅਥਾਰਟੀ ਨੇ ਦਿੱਤੀ ਹੈ। ਪਾਕਿਸਤਾਨ ਜਿਓ ਨਿਊਜ਼ ਦੇ ਅਨੁਸਾਰ, ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਲੈਂਡਿੰਗ ਕਰਨ ਵੇਲੇ ਕਰੈਸ਼ (crashed while landing) ਹੋ ਗਈ। ਫਲਾਈਟ ਵਿੱਚ 90 ਤੋਂ ਵੱਧ ਯਾਤਰੀ ਸਵਾਰ ਸਨ। ਇਕ ਚਸ਼ਮਦੀਦ ਅਨੁਸਾਰ ਹਵਾਈ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਫ਼ੋਟੋ ਵਿੱਚ ਹਾਦਸਾਗ੍ਰਸਤ ਥਾਂ ਉੱਤੇ ਧੂੰਏਂ ਦੇ ਗ਼ੁਬਾਰ ਉਠਦੇ ਦਿਖਾਈ ਦਿੱਤੇ। ਇਲਾਕਾ ਨਿਵਾਸੀਆਂ ਦੇ ਮਦਦ ਨਾਲ ਐਂਬੂਲੈਂਸ ਅਤੇ ਬਚਾਅ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਨਾ ਦੀ ਰੈਪਿਡ ਰਿਸਪਾਂਸ ਫੋਰਸ (rapid response force) ਅਤੇ ਸਿੰਧ ਪਾਕਿਸਤਾਨ ਰੇਂਜਰਾਂ ਦੇ ਨਾਲ ਸਿਵਲ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ 'ਤੇ ਪਹੁੰਚ ਗਿਆ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਅਫ਼ਗ਼ਾਨਿਸਤਾਨ ਦੇ ਉੱਤਰ-ਪੂਰਬੀ ਗਜਨੀ ਪ੍ਰਾਂਤ ਵਿੱਚ ਸੋਮਵਾਰ ਨੂੰ ਦੁਪਹਿਰ ਕਰੀਬ ਡੇਢ ਵਜੇ ਸਰਕਾਰੀ ਏਅਰਲਾਇੰਸ ਕੰਪਨੀ ਅਰਿਆਨਾ ਅਫ਼ਗ਼ਾਨ ਦਾ ਜਹਾਜ਼ ਕਰੈਸ਼ ਹੋ ਗਿਆ ਸੀ। ਸਥਾਨਕ ਮੀਡੀਆ ਨੇ ਦੱਸਿਆ ਸੀ ਕਿ ਹਵਾਈ ਜਹਾਜ਼ ਵਿੱਚ ਘੱਟੋ ਘੱਟ 80 ਲੋਕ ਸਵਾਰ ਸਨ, ਜਦੋਂ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ 107 ਲੋਕ ਸਵਾਰ ਸਨ।

 

Have something to say? Post your comment

 
 
 
 
 
Subscribe