Friday, November 22, 2024
 

ਪੰਜਾਬ

ਜਲੰਧਰ 'ਚ corona ਮਰੀਜ਼ਾਂ ਦੀ ਗਿਣਤੀ 216 ਹੋਈ

May 20, 2020 05:49 PM

ਜਲੰਧਰ : ਜਲੰਧਰ 'ਚ covid-19 (ਕੋਰੋਨਾਵਾਇਰਸ) ਦੇ 2 ਹੋਰ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਨਾਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 216 ਹੋ ਗਈ ਹੈ। ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ ਪਿੰਡ ਡਮੂੰਡਾ, ਆਦਮਪੁਰ ਦਾ ਇਕ 26 ਸਾਲ ਦਾ ਵਿਅਕਤੀ, ਜੋ ਵਿਦੇਸ਼ ਤੋਂ ਆ ਕੇ ਗੁਰਾਇਆ ਦੇ ਕੁਆਰਨਟੀਨ ਸੈਂਟਰ (quarantine center) 'ਚ ਠਹਿਰਿਆ ਹੋਇਆ ਸੀ ਅਤੇ ਕਰੋਲ ਬਾਗ ਜਲੰਧਰ ਦਾ ਰਹਿਣ ਵਾਲਾ 49 ਸਾਲ ਦਾ ਆਰ.ਪੀ.ਐਫ਼ (RPF) ਦਾ ਜਵਾਨ, ਜੋ ਲੁਧਿਆਣਾ ਦੇ ਇਕ ਹਸਪਤਾਲ 'ਚ ਜ਼ੇਰੇ ਇਲਾਜ ਹੈ, ਸ਼ਾਮਲ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਕੋਰੋਨਾ ਪੀੜਤ ਸੰਤੋਸ਼ ਕੁਮਾਰੀ (69) ਈਸ਼ਵਰ ਕਾਲੋਨੀ ਦੀ ਮੌਤ ਹੋ ਜਾਣ ਨਾਲ ਕੋਰੋਨਾ ਪੀੜਤ ਮ੍ਰਿਤਕਾਂ ਦੀ ਗਿਣਤੀ 7 ਹੋ ਗਈ ਹੈ।

 

Have something to say? Post your comment

Subscribe