ਚੰਡੀਗੜ : ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਕੋਵਿਡ 19 ਦੀ ਰੋਕਥਾਮ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਦੇਸ਼ਾਂ ਅਨੁਸਾਰ ਹਰਿਆਣਾ ਵਿਚ ਖੇਡ ਕੰਪਲੈਕਸ ਅਤੇ ਸਟੇਡਿਅਮਾਂ ਨੂੰ ਖੋਲ•ਣ ਦੀ ਇਜਾਜਤ ਦਿੱਤੀ ਗਈ ਹੈ| ਇਸ ਦੌਰਾਨ ਜਿਲਾ ਖੇਡ ਤੇ ਯੁਵਾ ਮਾਮਲੇ ਅਧਿਕਾਰੀਆਂ ਨੂੰ ਲੋਂੜ ਅਨੁਸਾਰ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸੈਨਿਟਾਇਜਰ ਦੀ ਉਪਲੱਬਧਤਾ ਯਕੀਨੀ ਕਰਨ ਤੋਂ ਇਲਾਵਾ ਸਾਰੇ ਕਰਮਚਾਰੀਆਂ, ਖੇਡ ਕੋਚਾਂ ਤੇ ਖਿਡਾਰੀਆਂ ਨੂੰ ਮੂੰਹ 'ਤੇ ਮਾਕਸ ਪਾਉਣ ਦੇ ਆਦੇਸ਼ ਦਿੱਤੇ ਹਨ| ਖੇਡ ਰਾਜ ਮੰਤਰੀ ਨੇ ਅੱਜ ਇੱਥੇ ਦਸਿਆ ਕਿ ਕੋਵਿਡ 19 ਦੀ ਰੋਕਥਾਮ ਦੇ ਮੱਦੇਨਜਰ 31 ਮਈ, 2020 ਤਕ ਦੇਸ਼ ਵਿਚ ਗ੍ਰਹਿ ਮੰਤਰਾਲੇ ਨੇ ਜੋ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ, ਉਨਾਂ ਦੇ ਤਹਿਤ ਹਰਿਆਣਾ ਸਰਕਾਰ ਨੇ ਵੀ ਖੇਡ ਕੰਪਲੈਕਸ ਅਤੇ ਸਟੇਡਿਅਮ ਨੂੰ ਖੋਲਣ ਦੀ ਇਜਾਜਤ ਦਿੱਤੀ ਹੈ, ਪਰ ਦਰਸ਼ਕਾਂ ਨੂੰ ਇੰਨਾਂ ਥਾਂਵਾਂ 'ਤੇ ਆ“ਸਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ| ਖੇਡ ਕਰਮਚਾਰੀਆਂ ਅਤੇ ਖਿਡਾਰੀਆਂ ਲਈ ਆਰੋਗਯ ਸੇਤੂ ਦੀ ਵਰਤੋਂ ਕਰਨਾ ਲਾਜਮੀ
ਉਨਾਂ ਦਸਿਆ ਕਿ ਆਦੇਸ਼ਾਂ ਅਨੁਸਾਰ ਸਾਰੇ ਖੇਡ ਕਰਮਚਾਰੀਆਂ ਅਤੇ ਖਿਡਾਰੀਆਂ ਲਈ ਆਰੋਗਯ ਸੇਤੂ ਦੀ ਵਰਤੋਂ ਕਰਨਾ ਲਾਜਮੀ ਕੀਤਾ ਹੈ| ਖੇਡ ਵਿਭਾਗ ਦੇ ਭਵਨਾਂ ਵਿਚ ਪੀਡਬਲਯੂਡੀ (PWD) ਵੱਲੋਂ ਏਅਰ ਕੰਡੀਸ਼ਨ (AC) ਦੀ ਵਰਤੋਂ ਦੇ ਸਬੰਧ ਵਿਚ ਜਾਰੀ ਨਿਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ| ਸ੍ਰੀ ਸਿੰਘ ਨੇ ਦਸਿਆ ਕਿ ਸਟੇਡਿਅਮਾਂ ਦੇ ਦਾਖਲੇ 'ਤੇ ਹੈਂਡ ਸੈਨਿਟਾਇਜਰ ਮਹੁੱਇਆ ਕਰਵਾਏ ਜਾਣਗੇ | ਉਨਾਂ ਦਸਿਆ ਕਿ ਫੁਟ ਪੈਡਲ ਸੈਨਿਟਾਇਜਰ/ਕਿਸੇ ਵੀ ਹੋਰ ਸੈਂਸਰ ਆਧਾਰਿਤ ਸੈਨਿਟਾਇਜਰ ਨੂੰ ਸਾਰੇ ਖੇਡ ਕੇਂਦਰਾਂ ਤੋਂ ਇਲਾਵਾ ਮੈਡੀਕਲ ਕੇਂਦਰ, ਡਾਇਨਿੰਗ ਹਾਲ/ਮੈਸ ਅਤੇ ਹੋਰ ਥਾਂਵਾਂ 'ਤੇ ਰੱਖਿਆ ਜਾਵੇਗਾ| ਉਨ• ਦਸਿਆ ਕਿ ਸਮਾਜਿਕ ਦੂਰੀ ਦੇ ਮਾਪਦੰਡਾਂ ਦਾ ਪਾਲਣ ਕੀਤਾ ਜਾਵੇਗਾ|
ਖੇਡ ਮੰਤਰੀ ਨੇ ਕਿਹਾ ਕਿ ਨਿੱਜੀ ਉਪਕਰਣ ਜਿਵੇਂ ਧਨੂਸ਼, ਬੰਦੂਕ, ਭਾਲਾ ਡਿਸਕਸ, ਰੈਕੇਟ ਆਦਿ ਦਾ ਬਿਨਾਂ ਸਾਂਝਾ ਕੀਤੇ ਵਰਤੋਂ ਕੀਤੀ ਜਾਵੇਗੀ ਅਤੇ ਹਰੇਕ ਦੀ ਵਰਤੋਂ ਤੋਂ ਬਾਅਦ ਕੀਟਾਣੂਰਹਿਤ ਕੀਤਾ ਜਾਵੇਗਾ| ਖੇਡ ਦੇ ਖਾਸ ਸੁਰੱਖਿਆ ਉਪਰਕਣ ਜਿਵੇਂ ਹੈਲਮੇਟ, ਆਈ ਪ੍ਰੋਟੈਕਟਰ, ਫੇਸ ਪ੍ਰੋਟੈਕਟਰ ਆਦਿ ਸਾਂਝੇ ਨਹੀਂ ਕੀਤੇ ਜਾਣਗੇ| ਉਨਾਂ ਦਸਿਆ ਕਿ ਸਿਖਲਾਈ ਗਤੀਵਿਧੀਆਂ ਨੂੰ ਛੋਟੇ ਸਮੂਹਾਂ (ਵੱਧ ਤੋਂ ਵੱਧ 8-10 ਖਿਡਾਰੀਆਂ) ਵਿਚ ਕੀਤੀ ਜਾ ਸਕਦੀ ਹੈ| ਐਥਲਿਟਾਂ ਨੂੰ ਉਨਾਂ ਖੇਡ ਪ੍ਰੈਟ੍ਰਿਕਸ ਤੋਂ ਬੱਚਣਾ ਚਾਹੀਦਾ ਹੈ, ਜਿਸ ਨਾਲ ਸਰੀਰਕ ਸੰਪਰਕ ਹੁੰਦਾ ਹੈ| ਟੀਮ ਮੁਕਾਬਿਲਾਂ ਦੇ ਮਾਮਲੇ ਵਿਚ ਕਿਸੇ ਮੈਦਾਨ ਵਿਚ ਇਕ ਘੰਟੇ ਲਈ 18 ਖਿਡਾਰੀ ਅਤੇ ਦੋ ਕੋਚ ਮੌਜ਼ੂਦ ਰਹਿਣਗੇ ਅਤੇ ਉਨਾਂ ਦੇ ਜਾਣ ਤੋਂ ਬਾਅਦ ਹੀ ਦੂਜੇ ਸਮੂਹ ਨੂੰ ਅੰਦਰ ਲਿਆਇਆ ਜਾ ਸਕਦਾ ਹੈ| ਨਿੱਜੀ ਮੁਕਾਬਲਿਆਂ ਦੇ ਮਾਮਲੇ ਵਿਚ ਇਕ ਕੋਚ ਇਕ ਵਾਰ ਵਿਚ 10 ਖਿਡਾਰੀਆਂ ਨੂੰ ਕੋਚਿੰਗ ਦੇ ਸਕਦਾ ਹੈ| ਖੇਡ ਮੰਤਰੀ ਨੇ ਦਸਿਆ ਕਿ ਅਜੇ ਸਿਵਮਿੰਗ ਪੋਲ ਨੂੰ ਕਿਸੇ ਵੀ ਸਥਿਤੀ ਵਿਚ ਨਹੀਂ ਖੋਲਿਆ ਜਾਵੇਗਾ| ਉਨਾਂ ਕਿਹਾ ਕਿ ਸਾਰੇ ਖਿਡਾਰੀਆਂ, ਕੋਚਾਂ ਤੇ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਮਜਬੂਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੌਜ਼ੂਦਾ ਸਥਿਤੀਆਂ ਵਿਚ ਕੋਚਾਂ ਨੂੰ ਖਿਡਾਰੀਆਂ ਦਾ ਟ੍ਰੇਨਿੰਗ ਪ੍ਰੋਗ੍ਰਾਮ ਬਣਨ ਤੋਂ ਪਹਿਲਾਂ ਤਾਪਮਾਨ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ|