ਯੇਰੁਸ਼ਲਮ : ਇਜ਼ਰਾਇਲ ਵਿਚ ਚੀਨੀ ਰਾਜਦੂਜ ਡੂ ਵੇਈ ਐਤਵਾਰ ਸਵੇਰੇ ਹਰਜ਼ਲੀਆ ਦੇ ਅਪਣੇ ਅਪਾਰਟਮੈਂਟ ਵਿਚ ਮ੍ਰਿਤ ਮਿਲੇ ਹਨ। ਉਹ 58 ਸਾਲ ਦੇ ਸਨ। ਵੇਈ ਦੀ ਲਾਸ਼ ਉਹਨਾਂ ਦੇ ਬਿਸਤਰ 'ਤੇ ਮਿਲੀ ਹੈ ਪਰ ਉਹਨਾਂ ਦੀ ਮੌਤ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਾਲੇ ਉਹਨਾਂ ਨੂੰ ਫ਼ਰਵਰੀ ਵਿਚ ਇਜ਼ਰਾਇਲ ਵਿਚ ਚੀਨੀ ਰਾਦਜੂਤ ਨਿਯੁਕਤ ਕੀਤਾ ਗਿਆ ਸੀ। ਉਹਨਾਂ ਨੇ ਪਹਿਲਾਂ ਸਾਲ 2016 ਤੋਂ 2019 ਤਕ ਯੂਕਰੇਨ ਵਿਚ ਚੀਨ ਦੇ ਰਾਜਦੂਤ ਦੇ ਤੌਰ 'ਤੇ ਕੰਮ ਕੀਤਾ ਸੀ। ਉਹਨਾਂ ਦੇ ਪ੍ਰਵਾਰ ਵਿਚ ਉਹਨਾਂ ਦੀ ਪਤਨੀ ਤੇ ਇਕ ਬੇਟਾ ਹੈ। ਵੇਈ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਇਜ਼ਰਾਇਲ ਨੂੰ ਉਤਸ਼ਾਹਿਤ ਸੰਦੇਸ਼ ਪੋਸਟ ਕੀਤਾ ਸੀ, ਜਿਸ ਨੂੰ ਚੀਨੀ ਦੂਤਘਰ ਦੇ ਅਧਿਕਾਰਿਤ ਫੇਸਬੁੱਕ ਪੇਜ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ।