ਸਿੰਗਾਪੁਰ, (ਏਜੰਸੀ) : ਓਲੰਪਿਕ ਤਮਗ਼ਾ ਜੇਤੂ ਪੀ.ਵੀ.ਸਿੰਧੂ ਨੇ ਅਸਾਨੀ ਨਾਲ ਜਦਕਿ ਸਾਇਨਾ ਨੇਹਵਾਲ ਨੇ ਚੁਣੌਤੀਭਰੀ ਜਿੱਤ ਤੋਂ ਬਾਅਦ ਵੀਰਵਾਰ ਨੂੰ ਇਥੇ 355, 000 ਡਾਲਰ ਰਕਮ ਦੇ ਸਿੰਗਾਪੁਰ ਓਮਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਕੁਆਟਰਫ਼ਾਇਨਲ ਵਿਚ ਪ੍ਰਵੇਸ਼ ਕੀਤਾ।
ਪੀ.ਵੀ.ਸਿੰਧੂ
ਚੌਥਾ ਦਰਜ਼ਾ ਪ੍ਰਾਪਤ ਸਿੰਧੂ ਨੇ ਵਿਸ਼ਵ ਵਿਚ 22 ਵੇਂ ਨੰਬਰ ਅਤੇ ਡੈਨਮਾਰਕ ਦੀ ਮਿਆ ਬਲੀਚਫ਼ਿਲਟ ਨੂੰ 39 ਮਿੰਟ ਵਿਚ 21-13, 21-19 ਨਾਲ ਹਰਾਇਆ। ਇਹ ਡੈਨਮਾਰਕ ਦੀ ਖਿਡਾਰੀ ਦੇ ਵਿਰੁਧ ਉਨ੍ਹਾਂ ਦੀ ਲਗਾਤਾਰ ਦੂਜੀ ਜਿੱਤ ਹੈ।
ਸਾਇਨਾ ਨੇਹਵਾਲ
ਪੀ.ਵੀ. ਸਿੰਧੂ ਦਾ ਅਗਲਾ ਮੁਕਾਬਲਾ ਚੀਨੀ ਖਿਡਾਰੀ ਕਾਈ ਯਾਨਯਾਨ ਨਾਲ ਹੋਵੇਗਾ। 6ਵਾਂ ਦਰਜ਼ਾ ਪ੍ਰਾਪਤ ਸਾਇਨਾ ਨੂੰ ਕਾਫ਼ੀ ਮਿਹਨਤ ਕਰਨੀ ਪਈ, ਹਾਲਾਂਕਿ ਉਹ ਮਲੇਸ਼ੀਆਈ ਓਪਨ ਦੇ ਪਹਿਲੇ ਦੌਰ ਵਿਚ ਪ੍ਰੋਨਪਾਵੀ ਚੋਚੁਵੋਂਗ ਤੋਂ ਪਹਿਲੇ ਦੌਰ ਵਿਚ ਮਿਲੀ ਹਾਰ ਦਾ ਬਦਲਾ ਲੈਣ 'ਚ ਸਫ਼ਲ ਰਹੀ। ਉਨ੍ਹਾਂ ਨੇ ਥਾਈਲੈਂਡ ਦੀ ਇਸ ਸ਼ਟਲਰ 'ਤੇ ਦੂਜੇ ਦੌਰ 'ਚ 21-16, 18-21, 21-19 ਦੀ ਰੋਮਾਂਚਕ ਜਿੱਤ ਦਰਜ਼ ਕੀਤੀ। ਸਾਇਨਾ ਨੇਹਵਾਲ ਹੁਣ ਅਗਲੇ ਦੌਰ 'ਚ ਦੂਜਾ ਦਰਜ਼ਾ ਪ੍ਰਾਪਤ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਭਿੜੇਗੀ
।
ਸਮੀਰ ਵਰਮਾ
ਸਾਇਨਾ ਜਿਥੇ ਅਪਣੀ ਜਿੱਤ ਦਰਜ਼ ਕਰਨ 'ਚ ਸਫ਼ਲ ਰਹੀ ਉਥੇ ਹੀ ਉਨ੍ਹਾਂ ਦੇ ਪਤੀ ਅਤੇ ਸਾਥੀ ਖਿਡਾਰੀ ਪਾਰੁਪੱਲੀ ਕਸ਼ਯਪ ਮੌਜੂਦਾ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਤੋਂ ਹਾਰ ਗਏ। ਸਮੀਰ ਵਰਮਾ ਨੇ ਹਾਲਾਂਕਿ ਸ਼ਾਨਦਾਰ ਲੇਅ ਜ਼ਾਰੀ ਰੱਖਦੇ ਹੋਏ ਚੀਨ ਦੇ ਲੂ ਗੂਆਂਗਜ਼ੁ ਨੂੰ 21-15, 21-18 ਨਾਲ ਹਰਾਇਆ।