ਕਾਬੁਲ : ਦੁਨੀਆ ਵਿਚ ਕੁਝ ਚਮਤਕਾਰ ਅਜਿਹੇ ਹੁੰਦੇ ਹਨ, ਜਿਸ ਦੇ ਬਾਰੇ ਸੁਣ ਕੇ ਪਰਮਾਤਮਾ 'ਤੇ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਅਫਗਾਨਿਸਤਾਨ ਵਿਚ ਹੋਇਆ ਹੈ। ਅੱਤਵਾਦੀਆਂ ਨੇ ਇੱਕ ਨਵਜੰਮੀ ਬੱਚੀ ਨੂੰ 2 ਗੋਲੀਆਂ ਮਾਰੀਆਂ, ਪਰ ਇਸ ਦੇ ਬਾਵਜੂਦ ਬੱਚੀ ਦੀ ਜਾਨ ਬਚ ਗਈ ਇਹ ਆਪਣੇ ਆਪ ਵਿੱਚ ਅਨੋਖਾ ਮਾਮਲਾ ਹੈ। ਇੱਕ ਪਾਸੇ ਅੱਤਵਾਦੀਆਂ ਦੀ ਬੇਰਹਿਮੀ ਕਿ ਉਨ੍ਹਾਂ ਨੇ 3 ਘੰਟੇ ਪਹਿਲਾਂ ਪੈਦਾ ਹੋਈ ਬੱਚੀ ਉੱਤੇ ਵੀ ਤਰਸ ਨਹੀਂ ਖਾਧਾ ਅਤੇ ਉਸ ਉੱਤੇ ਦੋ ਵਾਰ ਗੋਲੀਆਂ ਚਲਾਈਆਂ ਅਤੇ ਦੂਜੇ ਪਾਸੇ ਰੱਬ ਦਾ ਇਨਸਾਫ਼ ਕਿ ਦੋ ਗੋਲੀਆਂ ਖਾਣ ਦੇ ਬਾਅਦ ਵੀ ਬੱਚੀ ਬਚ ਗਈ । ਡੇਲੀ ਮੇਲ ਦੀ ਇੱਕ ਰਿਪੋਰਟ ਦੇ ਮੁਤਾਬਿਕ ਅਫ਼ਗ਼ਾਨਿਸਤਾਨ ਵਿੱਚ ਕਾਬਲ ਦੇ ਮੈਟਰਨਿਟੀ ਹਸਪਤਾਲ ਵਿੱਚ ਕੁੱਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ।
ਇਸ ਹਮਲੇ ਵਿੱਚ ਕੁਲ 24 ਲੋਕ ਮਾਰੇ ਗਏ। ਇਸ ਵਿੱਚ ਬੱਚੀ ਦੀ ਮਾਂ , ਨਰਸ ਅਤੇ ਦੋ ਨਵਜਾਤ ਬੱਚੇ ਵੀ ਸ਼ਾਮਿਲ ਹਨ। ਪਰ ਇੱਕ ਨਵਜਾਤ ਬੱਚੀ ਦੋ ਗੋਲੀਆਂ ਲੱਗਣ ਦੇ ਬਾਅਦ ਵੀ ਬਚ ਗਈ। ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਉਸ ਬੱਚੀ ਦੀ ਮਾਂ ਹਮਲੇ ਵਿੱਚ ਮਾਰੀ ਗਈ। ਦੱਸਿਆ ਜਾਂਦਾ ਹੈ ਕਿ 9ਛ9ਛ ਨਾਲ ਸਬੰਧਤ ਤਿੰਨ ਅੱਤਵਾਦੀਆਂ ਨੇ ਹਸਪਤਾਲ ਉੱਤੇ ਹਮਲਾ ਕੀਤਾ ਸੀ। ਕਾਬਲ ਦੇ ਮੈਟਰਨਿਟੀ ਹਸਪਤਾਲ ਵਿੱਚ ਵੜਦੇ ਹੀ ਅੱਤਵਾਦੀਆਂ ਨੇ ਬੰਬ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਦੀ ਲਪੇਟ ਵਿੱਚ 3 ਘੰਟੇ ਪਹਿਲਾਂ ਪੈਦਾ ਹੋਈ ਇੱਕ ਬੱਚੀ ਵੀ ਆ ਗਈ। ਨਵਜਾਤ ਬੱਚੀ ਦੇ ਪੈਰ ਵਿੱਚ ਦੋ ਗੋਲੀਆਂ ਲੱਗੀਆਂ ਹਨ। ਹਮਲੇ ਵਿੱਚ 24 ਲੋਕ ਮਾਰੇ ਗਏ ਅਤੇ ਬੱਚੀ ਦੇ ਨਾਲ ਕਰੀਬ 15 ਲੋਕ ਜ਼ਖ਼ਮੀ ਹੋਏ।
ਬਾਅਦ ਵਿੱਚ ਸਾਰੇ ਅੱਤਵਾਦੀ ਮਾਰੇ ਗਏ। ਨਵਜਾਤ ਬੱਚੀ ਦਾ ਡਾਕਟਰਾਂ ਨੇ ਅਪਰੇਸ਼ਨ ਕੀਤਾ ਅਤੇ ਦੋ ਗੋਲੀ ਲੱਗਣ ਨਾਲ ਬੱਚੀ ਦਾ ਸੱਜਾ ਪੈਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ ਪਰ 3 ਘੰਟੇ ਪਹਿਲਾਂ ਪੈਦਾ ਹੋਈ ਬੱਚੀ ਨੂੰ ਡਾਕਟਰਾਂ ਨੇ ਬਚਾ ਲਿਆ ਪਰ ਉਸ ਦੀ ਮਾਂ ਇਸ ਹਮਲੇ ਵਿੱਚ ਮਾਰੀ ਗਈ। ਨਵਜਾਤ ਬੱਚੀ ਨੂੰ ਕਾਬਲ ਦੇ ਇੰਦਰਾ ਗਾਂਧੀ ਚਿਲਡਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਚੀ ਦੀ ਮਾਂ ਨਾਜਿਆ ਦੀ ਇਸ ਹਮਲੇ ਵਿਚ ਮੌਤ ਹੋ ਗਈ। ਪਿਤਾ ਨੇ ਧੀ ਦਾ ਨਾਮ ਨਾਜਿਆ ਹੀ ਰੱਖਿਆ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਨਾਜਿਆ ਦੇ ਪੈਰ ਵਿਚੋਂ ਗੋਲੀ ਕੱਢ ਦਿੱਤੀ ਗਈ ਹੈ ਅਤੇ ਉਸ ਦਾ ਫਰੈਕਚਰ ਠੀਕ ਕੀਤਾ ਗਿਆ ਹੈ ।ਡਾਕਟਰਾਂ ਨੇ ਕਿਹਾ ਹੈ ਕਿ ਬੱਚੀ ਵੱਡੀ ਹੋਣ ਉੱਤੇ ਆਰਾਮ ਨਾਲ ਚੱਲ ਫਿਰ ਸਕੇਗੀ। ਡਾਕਟਰਾਂ ਨੇ ਵੀ ਕਿਹਾ ਹੈ ਕਿ ਸਿਰਫ਼ 3 ਘੰਟੇ ਪਹਿਲਾਂ ਪੈਦਾ ਹੋਈ ਬੱਚੀ ਨੂੰ ਮਾਰਨਾ ਮਾਨਵਤਾ ਦਾ ਘਾਣ ਕਰਨ ਦੇ ਬਰਾਬਰ ਹੈ। 'ਜਾਕੋ ਰਾਖੇ ਸਾਈਂਆਂ ਮਾਰ ਸਕੈ ਨਾ ਕੋਇ' ਇਹ ਲਾਈਨਾਂ ਅਫ਼ਗਾਨਿਸਤਾਨ ਵਿੱਚ ਵਾਪਰੀ ਇੱਕ ਘਟਨਾ 'ਤੇ ਬਿਲਕੁਲ ਢੁਕਦੀਆਂ ਹਨ।