ਹਿਮਾਚਲ ਦੇ ਮੰਡੀ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 5 ਪੜਾਵਾਂ ਦੀਆਂ ਚੋਣਾਂ ਹੋਈਆਂ ਹਨ ਅਤੇ ਇਨ੍ਹਾਂ 5 ਪੜਾਵਾਂ ਵਿੱਚ ਭਾਜਪਾ ਐਨਡੀਏ ਨੂੰ ਬਹੁਮਤ ਤੋਂ ਵੱਧ ਸੀਟਾਂ ਮਿਲੀਆਂ ਹਨ।
ਹੁਣ ਜੇਕਰ ਹਿਮਾਚਲ ਦੀਆਂ 4 ਸੀਟਾਂ ਇਸ ਵਿਚ ਜੋੜ ਦਿੱਤੀਆਂ ਜਾਣ ਤਾਂ ਇਹ ਕੇਕ 'ਤੇ ਆਈਸਿੰਗ ਹੋਵੇਗੀ ਅਤੇ ਮੈਂ ਦੇਖ ਰਿਹਾ ਹਾਂ ਕਿ ਹਿਮਾਚਲ ਇਕ ਵਾਰ ਫਿਰ ਮੋਦੀ ਸਰਕਾਰ ਦੀ ਹੈਟ੍ਰਿਕ ਬਣਾਉਣ ਜਾ ਰਿਹਾ ਹੈ ਅਤੇ 400 ਨੂੰ ਪਾਰ ਕਰਨ ਜਾ ਰਿਹਾ ਹੈ।