ਉੱਤਰ ਪ੍ਰਦੇਸ਼ ਦੀਆਂ 14 ਲੋਕ ਸਭਾ ਸੀਟਾਂ 'ਤੇ ਜਲਦੀ ਹੀ ਵੋਟਿੰਗ ਸ਼ੁਰੂ ਹੋਣ ਜਾ ਰਹੀ ਹੈ। ਸਾਰੇ ਬੂਥਾਂ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਰੱਖਿਆ ਦੇ ਨਜ਼ਰੀਏ ਤੋਂ ਸਾਰੇ ਪੋਲਿੰਗ ਸਥਾਨਾਂ 'ਤੇ ਪੁਲਿਸ ਪ੍ਰਸ਼ਾਸਨ ਤਿਆਰ ਹੈ। ਪੰਜਵੇਂ ਪੜਾਅ 'ਚ ਰਾਜ ਦੀਆਂ ਰਾਏਬਰੇਲੀ, ਅਮੇਠੀ, ਲਖਨਊ, ਮੋਹਨਲਾਲਗੰਜ, ਹਮੀਰਪੁਰ, ਜਾਲੌਨ, ਝਾਂਸੀ, ਬਾਂਦਾ, ਫਤਿਹਪੁਰ, ਕੌਸ਼ਾਂਬੀ, ਫੈਜ਼ਾਬਾਦ, ਬਾਰਾਬੰਕੀ, ਕੈਸਰਗੰਜ ਅਤੇ ਗੋਂਡਾ ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇੱਥੇ 2 ਕਰੋੜ 71 ਲੱਖ 36 ਹਜ਼ਾਰ ਵੋਟਰ ਆਪਣੀ ਵੋਟ ਪਾਉਣਗੇ।