Friday, November 22, 2024
 

ਹੋਰ ਦੇਸ਼

ਬ੍ਰਿਟਿਸ਼ ਕੋਰਟ 'ਚ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਰੱਦ ਹੋਈ ਅਰਜ਼ੀ

May 15, 2020 09:04 PM
ਲੰਡਨ : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਜਲਦ ਹੀ ਭਾਰਤ ਭੇਜਿਆ ਜਾ ਸਕਦਾ ਹੈ, ਕਿਉਂਕਿ ਬ੍ਰਿਟਿਸ਼ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਉਸ ਨੇ ਸੁਪਰੀਮ ਕੋਰਟ (supreme court) ਵਿੱਚ ਹਵਾਲਗੀ ਲਈ ਪਟਸ਼ਨ ਦਾਖ਼ਲ ਕੀਤੀ ਸੀ  ਇਸ ਫ਼ੈਸਲੇ ਮਗਰੋਂ ਹੁਣ ਮਾਲਿਆ ਦੀ ਹਵਾਲਗੀ ਦੀਆਂ ਨਜ਼ਰਾਂ ਗ੍ਰਹਿ ਸਕੱਤਰ ਪ੍ਰੀਤੀ ਮੈਨਨ 'ਤੇ ਟਿਕੀਆਂ ਹਨ। ਬ੍ਰਿਟਿਸ਼ ਕਾਨੂੰਨ ਅਨੁਸਾਰ ਹੁਣ ਹਾਈ ਕੋਰਟ ਵੱਲੋਂ ਇੱਕ ਸਮਾਂ ਸੀਮਾ ਤੈਅ ਕੀਤੀ ਜਾਵੇਗੀ, ਜਿਸ ਵਿੱਚ ਮਾਲਿਆ ਦੀ ਹਵਾਲਗੀ ਦੀ ਪੂਰੀ ਪ੍ਰਕਿਰਿਆ ਕੀਤੀ ਜਾਵੇਗੀ। ਭਾਰਤ ਵੱਲੋਂ ਪੇਸ਼ ਹੋਏ ਕ੍ਰਾਓਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐਸ) ਦੇ ਅਨੁਸਾਰ, ਹਾਈ ਕੋਰਟ ਨੇ ਮਾਲਿਆ ਦੀਆਂ ਤਿੰਨੋਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਇੱਕ ਮੌਖਿਕ ਪੇਸ਼ਕਾਰੀ, ਉਸ ਦੀ ਬਚਾਅ ਟੀਮ ਵੱਲੋਂ ਤਿਆਰ ਕੀਤੇ ਪ੍ਰਸ਼ਨਾਂ ਦਾ ਇੱਕ ਸਰਟੀਫਿਕੇਟ ਦੇਣ ਲਈ ਅਤੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨ ਦੀ ਆਗਿਆ ਮੰਗੀ ਗਈ ਸੀ। 

ਛੇਤੀ ਭੇਜਿਆ ਜਾ ਸਕਦਾ ਹੈ ਭਾਰਤ

 
ਮਾਲਿਆ ਕੋਲ ਹੁਣ ਯੂਰਪੀਅਨ ਮਨੁੱਖੀ ਅਧਿਕਾਰ ਅਦਾਲਤ ਜਾਣ ਦਾ ਵਿਕਲਪ ਹੈ। ਉਥੇ ਉਨ੍ਹਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਜੇ ਹਵਾਲਗੀ ਕਰ ਦਿੱਤੀ ਗਈ ਤਾਂ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦਾ ਖ਼ਤਰਾ ਹੋਵੇਗਾ। ਇਸ ਤੋਂ ਪਹਿਲਾਂ, ਇੰਗਲੈਂਡ ਅਤੇ ਵੇਲਜ਼ ਦੀ ਹਾਈ ਕੋਰਟ (high court) ਨੇ ਸੋਮਵਾਰ ਨੂੰ ਉਸ ਦੀ ਭਾਰਤ ਹਵਾਲਗੀ ਵਿਰੁੱਧ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਭਾਰਤ ਦੇ ਕਈ ਬੈਂਕਾਂ ਨੂੰ ਉਸ ਦੀ ਕੰਪਨੀ ਕਿੰਗਫਿਸ਼ਰ (kingfisher) ਏਅਰਲਾਇੰਸ ਵੱਲੋਂ ਉਧਾਰ ਲਏ ਗਏ 9, 000 ਕਰੋੜ ਰੁਪਏ ਦੀ ਵਿੱਤੀ ਅਪਰਾਧ ਲਈ ਵਿਜੇ ਮਾਲਿਆ ਲੋੜੀਂਦਾ ਹੈ। ਸਵੇਰੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਇੱਕ ਟਵੀਟ ਕਰ ਸਰਕਾਰ ਨੂੰ 100 ਪ੍ਰਤੀਸ਼ਤ ਕਰਜ਼ਾ ਮੋੜਨ ਦੇ ਉਸ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਕਿਹਾ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਸ ਵਿਰੁਧ ਕੇਸ ਬੰਦ ਕਰੇ। ਮਾਲਿਆ ਨੇ ਹਾਲ ਹੀ ਵਿੱਚ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਬਾਰੇ ਭਾਰਤ ਸਰਕਾਰ ਨੂੰ ਵਧਾਈ ਦਿੰਦੇ ਹੋਏ ਅਫਸੋਸ ਪ੍ਰਗਟਾਇਆ ਕਿ ਉਸ ਦੇ ਬਕਾਏ ਵਾਪਸ ਕਰਨ ਦੇ ਪ੍ਰਸਤਾਵਾਂ ਨੂੰ ਵਾਰ-ਵਾਰ ਅਣਦੇਖਿਆ ਕੀਤਾ ਗਿਆ।
 

Have something to say? Post your comment

 
 
 
 
 
Subscribe