ਵੈਨਕੂਵਰ : ਕੈਨੇਡਾ ਦੇ ਰੱਖਿਆ ਮੰਤਰੀ (defence minister) ਹਰਜੀਤ ਸਿੰਘ ਸੱਜਣ ਨੇ ਹਾਲ ਹੀ ਵਿਚ ਵੈਨਕੂਵਰ ਅਤੇ ਹੋਰਨਾਂ ਥਾਵਾਂ 'ਤੇ ਹੋਏ ਨਸਲੀ ਹਮਲਿਆਂ 'ਤੇ ਅਫ਼ਸੋਸ ਅਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਕ ਦਾ ਇਤਿਹਾਸ ਚੁੱਕ ਕੇ ਵੇਖ ਲਉ, ਜਦੋਂ ਵੀ ਕੋਈ ਸੰਕਟ ਆਉਂਦਾ ਤਾਂ ਇਕ ਧਿਰ ਨੂੰ ਦੂਜੀ ਉਪਰ ਦੋਸ਼ ਮੜ੍ਹਨ ਦਾ ਮੌਕਾ ਮਿਲ ਜਾਂਦਾ ਹੈ
ਕਿਹਾ, ਮੌਜੂਦਾ ਸੰਕਟ ਲਈ ਕਿਸੇ ਵਰਗ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ
ਪਰ 2020 ਵਿਚ ਜ਼ਿਆਦਾਤਰ ਕੈਨੇਡੀਅਨ ਇਕ-ਦੂਜੇ ਦਾ ਸਾਥ ਦੇ ਰਹੇ ਹਨ। ਇਹ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ ਪਰ ਕੁਝ ਲੋਕ ਮੌਜੂਦਾ ਸੰਕਟ ਲਈ ਇਕ ਵਰਗ ਵਿਸ਼ੇਸ਼ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਨੂੰ ਸਭਨਾਂ ਨੂੰ ਇਕਜੁਟ ਹੋ ਕੇ ਇਸ ਨਫ਼ਰਤ ਦਾ ਖ਼ਾਤਮਾ ਕਰਨਾ ਹੋਵੇਗਾ।