Saturday, April 05, 2025
 
BREAKING NEWS
ਭੂਚਾਲ ਨਾਲ ਉੱਤਰਾਖੰਡ ਦੀ ਧਰਤੀ ਹਿਲੀ ਭਾਰਤ ਸ਼੍ਰੀਲੰਕਾ ਦੀ ਵਿੱਤੀ ਮਦਦ ਕਰੇਗਾ: ਮੋਦੀਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚਪਾਬੰਦੀ ਕਾਰਨ ਚਰਚਾ 'ਚ ਆਏ ਗਾਇਕ ਮਾਸੂਮ ਸ਼ਰਮਾ, ਬਿਲਬੋਰਡ ਤੱਕ ਪਹੁੰਚੇਇਨ੍ਹਾਂ ਰਾਜਾਂ ਵਿੱਚ ਪੈਣ ਵਾਲੀ ਹੈ ਸਖ਼ਤ ਗਰਮੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਪ੍ਰੈਲ 2025)ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕ

ਅਮਰੀਕਾ

ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ 300 ਭਾਰਤੀਆਂ ਨਾਲ ਅਮਰੀਕਾ ਤੋਂ ਰਵਾਨਾ

May 15, 2020 06:47 PM

ਨਿਊਯਾਰਕ : ਕੋਵਿਡ-19 ਮਹਾਮਾਰੀ ਦੇ ਕਾਰਣ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਦੇ ਚੱਲਦੇ ਅਮਰੀਕਾ ਵਿਚ ਫਸੇ 300 ਤੋਂ ਵਧੇਰੇ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਪਰਤ ਰਹੇ ਹਨ, ਜਿਹਨਾਂ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਾਬਕਾ ਪ੍ਰਤੀਨਿਧ ਸੈਯਦ ਅਕਬਰੂਦੀਨ ਵੀ ਸ਼ਾਮਲ ਹਨ। ਅਮਰੀਕਾ ਤੋਂ 6ਵੀਂ ਤੇ ਨਿਊ ਜਰਸੀ ਸ਼ਹਿਰ ਤੋਂ ਦੂਜੇ ਉਡਾਣ ਨਾਲ ਭਾਰਤ ਵਾਪਸ ਆ ਰਹੇ ਯਾਤਰੀਆਂ ਨੂੰ ਨਵੀਂ ਦਿੱਲੀ ਤੇ ਹੈਦਰਾਬਾਦ ਲਿਜਾਇਆ ਜਾਵੇਗਾ। ਅਕਬਰੂਦੀਨ ਨੇ ਵੰਦੇ ਭਾਰਤ ਮਿਸ਼ਨ ਹੈਸ਼ ਟੈਗ ਦੇ ਨਾਲ ਏਅਰ ਇੰਡੀਆ ਜਹਾਜ਼ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਜਿਥੇ ਦਿਲ ਹੈ ਉਥੇ ਹੀ ਘਰ ਹੈ। ਨਿਊਯਾਰਕ ਤੇ ਸੰਯੁਰਕ ਰਾਸ਼ਟਰ ਨੂੰ ਅਲਵਿਦਾ।

ਇਹ ਖਬਰ ਵੀ ਦੇਖੋ : ਓਬਰ ਦੇ 3, 700 ਕਰਮਚਾਰੀ ਹੋਏ ਬੇਰੁਜ਼ਗਾਰ

ਅੱਜ ਘਰ ਵੱਲ ਵਧ ਰਿਹਾ ਹਾਂ। ਭਾਰਤ ਮਾਤਾ ਦੀ ਗੋਦ ਵਿਚ ਸਾਨੂੰ ਵਾਪਸ ਲਿਆਉਣ ਲਈ ਜੋ ਲੋਕ ਕੰਮ ਕਰ ਰਹੇ ਹਨ ਉਹਨਾਂ ਦਾ ਦਿਲੋਂ ਧੰਨਵਾਦ। ਕੋਵਿਡ-19 ਮਹਾਮਾਰੀ ਦੇ ਕਾਰਣ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੇ ਚੱਲਦੇ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਚਲਾਇਆ ਜਾ ਰਿਹਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਿਸ਼ਨ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ ਕਿ ਸਾਡੇ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਵਿਚ ਮਦਦ ਕਰ ਰਹੇ ਹਾਂ।

ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੇ ਛੇੜਿਆ 'ਸਟੇ ਐਟ ਹੋਮ' ਚੈਲੇਂਜ

ਅਮਰੀਕਾ ਤੋਂ 6ਵੀਂ ਉਡਾਣ ਨੇਵਾਰਕ ਤੋਂ ਦਿੱਲੀ ਤੇ ਹੈਦਰਾਬਾਦ ਵੱਲ। ਨਿਊਯਾਰਕ ਵਿਚ ਕੌਂਸਲੇਟ ਨੇ ਵੀ ਟਵੀਟ ਕੀਤਾ ਕਿ ਨੇਵਾਰਕ ਤੋਂ ਦਿੱਲੀ ਤੇ ਹੈਦਰਾਬਾਦ ਜਾਣ ਵਾਲੀ ਦੂਜੀ ਉਡਾਣ ਵਿਚ 14 ਮਈ 2020 ਨੂੰ ਸਵਾਰ ਹੁੰਦੇ ਭਾਰਤੀ ਨਾਗਰਿਕ। ਸ਼ੁੱਭ ਯਾਤਰਾ। ਨਿਊਜਰਸੀ ਤੋਂ ਭਾਰਤੀ ਸ਼ਹਿਰਾਂ ਮੁੰਬਈ ਤੇ ਅਹਿਮਦਾਬਾਦ ਦੇ ਲਈ ਪਹਿਲੀ ਗੈਰ-ਨਿਰਧਾਰਿਤ ਉਡਾਣ 10 ਮਈ ਨੂੰ ਰਵਾਨਾ ਹੋਈ ਸੀ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe