ਮੁੰਬਈ : ਟੀ.ਵੀ. ਸੀਰੀਅਲਸ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਜਲਦ ਹੀ ਉਨ੍ਹਾਂ ਨੂੰ ਆਪਣੇ ਪਸੰਦੀਦਾ ਸ਼ੋਅਜ਼ ਦੇ ਨਵੇਂ ਐਪੀਸੋਡ ਦੇਖਣ ਨੂੰ ਮਿਲਣ ਵਾਲੇ ਹਨ। ਤੁਹਾਡੇ ਪਸੰਦੀਦਾ ਸ਼ੋਅਜ਼ ਦੀ ਸ਼ੂਟਿੰਗ ਜੂਨ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ, ਉਹ ਵੀ ਨਵੀਂ ਗਾਇਡਲਾਈਨ ਨਾਲ। ਏਕਤਾ ਕਪੂਰ ਦੇ ਸੀਰੀਅਲਸ 'ਭਾਬੀ ਜੀ ਘਰ ਪਰ ਹੈਂ', ਸੋਨੀ ਟੀ. ਵੀ. ਦਾ ਰਿਐਲਿਟੀ ਸ਼ੋਅ 'ਕੇਬੀਸੀ' ਜਲਦ ਹੀ ਲਿਮਟਿਡ ਕਰਿਊ ਨਾਲ ਆਪਣੀ ਸ਼ੂਟਿੰਗ ਸ਼ੁਰੂ ਕਰਨਗੇ।
ਵਰਕਰ ਦੀ ਮੌਤ ਹੋਣ 'ਤੇ ਮਿਲੇਗਾ 50 ਲੱਖ ਦਾ ਮੁਆਵਾਜ਼ਾ
|
ਫੈਰਡੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਪ੍ਰੈਜ਼ੀਡੇਂਟ ਬੀ. ਐੱਨ. ਤਿਵਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ, ਦੈਨਿਕ ਕਰਮਚਾਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੋਡਿਊਸਰ ਅੱਗੇ ਕੁਝ ਸ਼ਰਤਾਂ ਰੱਖੀਆਂ ਹਨ। ਆਓ ਨਜ਼ਰ ਮਾਰਦੇ ਹਾਂ ਇਨ੍ਹਾਂ ਸ਼ਰਤਾਂ 'ਤੇ :-
- ਅਸੀਂ ਕੋਵਿਡ 19 ਨਾਲ ਜਿਊਣ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਇਹ ਵਾਇਰਸ ਲੰਬੇ ਸਮੇਂ ਤੱਕ ਚੱਲਣ ਵਾਲਾ ਹੈ ਤੇ ਇਸ ਦੀ ਕੋਈ ਵੈਕਸੀਨ ਵੀ ਹਾਲੇ ਤੱਕ ਨਹੀਂ ਬਣੀ ਹੈ। ਕੰਮ ਤਾਂ ਸ਼ੁਰੂ ਕਰਨਾ ਹੀ ਹੋਵੇਗਾ ਕਿਉਂ ਕਿ ਬਿਨਾਂ ਕੰਮ ਦੇ ਕੰਮ ਨਹੀਂ ਚੱਲੇਗਾ। ਇਸ ਲਈ ਸਭ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਮਾਸਕ ਕਿਵੇਂ ਕੈਰੀ ਕਰਨਾ ਹੈ। ਸੈਨੀਟਾਈਜ਼ਰ ਨਾਲ ਕਿਵੇਂ ਰਹਿਣਾ ਹੈ। ਸੈੱਟ 'ਤੇ ਇਕ ਇੰਸਪੈਕਟਰ ਰੱਖਿਆ ਜਾਵੇਗਾ, ਜੋ ਧਿਆਨ ਰੱਖੇਗਾ ਕਿ ਕੌਣ ਕਿਵੇਂ ਮਾਸਕ ਦੀ ਵਰਤੋਂ ਕਰ ਰਿਹਾ।
- ਜੇਕਰ ਕੋਰੋਨਾ ਨਾਲ ਕਿਸੇ ਵਰਕਰ ਦੀ ਮੌਤ ਹੁੰਦੀ ਹੈ ਤਾਂ ਚੈਨਲ ਤੇ ਪ੍ਰੋਡਿਊਸਰ ਉਸ ਵਰਕਰ ਦੇ ਪਰਿਵਾਰ ਨੂੰ 50 ਲੱਖ ਤੱਕ ਦਾ ਮੁਆਵਜ਼ਾ ਦੇਵੇਗਾ ਅਤੇ ਉਸ ਦਾ ਮੈਡੀਕਲ ਖਰਚ ਵੀ ਚੁੱਕੇਗਾ। ਐਕਸੀਡੈਂਟਲ ਮੌਤ 'ਤੇ ਤਾਂ ਪ੍ਰੋਡਿਊਸਰ ਨੇ 40-42ਲੱਖ ਤੱਕ ਦਿੱਤ ਹਨ ਪਰ ਕੋਵਿਡ 19 ਲਈ ਘੱਟੋ-ਘੱਟ 50 ਲੱਖ ਦਾ ਕੰਪਨਸੈਸ਼ਨ ਰੱਖਿਆ ਹੈ ਕਿਉਂਕਿ ਇਸ ਨਾਲ ਵਰਕਰਸ ਨੂੰ ਉਤਸ਼ਾਹ (ਕਨਫੀਡੈਂਸ) ਮਿਲੇਗਾ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਉਸ ਦੇ ਪਰਿਵਾਰ ਨੂੰ ਦੇਖਣ ਲਈ ਉਸ ਦੇ ਪ੍ਰੋਡਿਊਸਰ ਹਨ। ਇਸੇ ਉਤਸ਼ਾਹ ਨਾਲ ਉਹ ਕੰਮ ਕਰਨ ਆਉਣਗੇ।
- ਸ਼ੂਟਿੰਗ ਦੌਰਾਨ ਇਕ ਸੈੱਟ 'ਤੇ ਕਰੀਬ 100 ਲੋਕ ਜਾਂ ਉਸ ਤੋਂ ਉਪਰ ਹੁੰਦੇ ਹਨ। ਹਾਲਾਤ ਨਾਲ ਸਮਝੌਤਾ ਕਰਦੇ ਹੋਏ ਸਾਨੂੰ 50 ਪ੍ਰਤੀਸ਼ਤ ਯੂਨਿਟ ਨਾਲ ਸੈੱਟ 'ਤੇ ਕੰਮ ਕਰਨਾ ਹੋਵੇਗਾ। ਪ੍ਰੋਡਿਊਸਰ ਤੋਂ ਇਹ ਵੀ ਕਨਫਰਮ ਕੀਤਾ ਜਾਵੇਗਾ ਕਿ ਬਾਕੀ ਦੀ 50 ਪ੍ਰਤੀਸ਼ਤ ਯੂਨਿਟ ਸ਼ਿਫਟਾਂ 'ਚ ਕੰਮ ਕਰੇ ਤਾਂਕਿ ਸਭ ਦਾ ਪਰਿਵਾਰ ਚੱਲੇ। ਸਿਰਫ 3 ਮਹੀਨੇ ਲਈ 50 ਸਾਲ ਦੀ ਉਮਰ ਤੋਂ ਉਪਰ ਦੇ ਮਜ਼ਦੂਰਾਂ ਨੂੰ ਹਾਲੇ ਘਰ 'ਚ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਕੋਵਿਡ 19 ਦਾ ਖਤਰਾ ਜ਼ਿਆਦਾ ਹੈ। ਸਿਰਫ 3 ਮਹੀਨੇ ਦੀ ਗੱਲ ਹੈ, ਉਸ ਤੋਂ ਬਾਅਦ ਉਮੀਦ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ।
- ਜੌਬ ਲੌਕ ਨਾ ਹੋਵੇ, ਇਸ 'ਤੇ ਵਿਚਾਰ ਵੀ ਕੀਤਾ ਗਿਆ ਹੈ। ਇਕ ਐਂਬੂਲੈਂਸ ਹੋਣੀ ਚਾਹੀਦੀ ਹੈ, ਸੈੱਟ 'ਤੇ ਐਮਰਜੈਂਸੀ ਲਈ ਜਿਵੇਂ ਹਾਲੀਵੁੱਡ 'ਚ ਹੁੰਦਾ ਹੈ। ਇਹ ਤਿੰਨ ਮਹੀਨੇ ਸਾਡੇ ਲਈ ਟ੍ਰੇਨਿੰਗ ਪੀਰੀਅਡ ਹੋਣਗੇ। ਉਮੀਦ ਹੈ ਕਿ ਤਿੰਨ ਮਹੀਨੇ ਬਾਅਦ ਸਭ ਕੁਝ ਠੀਕ ਹੋਣ ਲੱਗੇਗਾ।
- ਜਲਦ ਹੀ ਸ਼ੂਟਿੰਗ ਸ਼ੁਰੂ ਕਰਨ ਨੂੰ ਲੈ ਤੇ ਨਵੀਂ ਗਾਇਡਲਾਈਨ ਨੂੰ ਲੈ ਕੇ ਪ੍ਰੋਡਿਊਸਰ ਬਾਡੀ, ਚੈਨਲ ਅਤੇ ਸਾਰਿਆਂ ਨਾਲ ਵਰਚੂਅਲ ਮੀਟਿੰਗ ਹੋਵੇਗੀ।