ਨਵੀਂ ਦਿੱਲੀ : ਟੈਨਿਸ ਸਟਾਰ ਸਾਨੀਆ ਮਿਰਜ਼ਾ ਸੋਮਵਾਰ ਨੂੰ 'ਫੈਡ ਕੱਪ ਹਾਰਟ ਪੁਰਸਕਾਰ' ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ। ਜਿਸ ਨੂੰ ਇਹ ਸਨਮਾਨ ਮਾਂ ਬਣਨ ਤੋਂ ਬਾਅਦ ਕੋਰਟ 'ਤੇ ਸਫਲ ਵਾਪਸੀ ਦੇ ਲਈ ਮਿਲਿਆ ਹੈ। ਉਨ੍ਹਾਂ ਨੇ ਇਸ ਐਵਾਰਡ ਤੋਂ ਮਿਲਿਆ ਪੈਸਾ ਤੇਲੰਗਾਨਾ ਸੀ. ਐੱਮ. ਰਾਹਤ ਫੰਡ 'ਚ ਦੇਣ ਦਾ ਫੈਸਲਾ ਕੀਤਾ। ਇਸ ਦਾ ਐਲਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਕਰ ਦਿੱਤਾ। ਸਾਨੀਆ ਨੂੰ ਏਸ਼ੀਆ ਓਸਿਆਨਾ ਖੇਤਰ ਦੇ ਲਈ ਐਵਾਰਡ ਦਿੱਤਾ ਗਿਆ। ਉਸ ਨੂੰ ਕੁੱਲ 16985 'ਚੋਂ 10 ਹਜ਼ਾਰ ਤੋਂ ਜ਼ਿਆਦਾ ਵੋਟਾ ਮਿਲੀਆ। ਫੈਡ ਕੱਪ ਹਾਰਟ ਪੁਰਸਕਾਰ ਦੇ ਜੇਤੂ ਦੀ ਚੋਣ ਪ੍ਰਸੰਸਕਾਂ ਦੀ ਵੋਟ ਦੇ ਆਧਾਰ 'ਤੇ ਹੁੰਦਾ ਹੈ। ਇਸ ਐਵਾਰਡ ਦੇ ਲਈ ਵੋਟਿੰਗ ਇਕ ਮਈ ਤੋਂ ਸ਼ੁਰੂ ਹੋਈ। ਸਾਨੀਆ ਨੂੰ ਕੁੱਲ ਵੋਟ ਦੇ 60 ਫੀਸਦੀ ਮਿਲੇ। ਉਨ੍ਹਾਂ ਨੇ ਅਖਿਲ ਭਾਰਤੀ ਟੈਨਿਸ ਸੰਘ ਵਲੋਂ ਜਾਰੀ ਬਿਆਨ 'ਚ ਕਿਹਾ- 'ਫੈਡ ਕੱਪ ਹਾਰਟ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਬਣਨਾ ਮਾਣ ਦੀ ਗੱਲ ਹੈ। ਮੈਂ ਪੂਰੇ ਦੇਸ਼ ਤੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਪੁਰਸਕਾਰ ਸਮਰਪਿਤ ਕਰਦੀ ਹਾਂ। ਭਵਿੱਖ 'ਚ ਦੇਸ਼ ਦੇ ਲਈ ਹੋਰ ਉਪਲੱਬਧੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੀ।'