Friday, November 22, 2024
 

ਹੋਰ ਦੇਸ਼

ਈਰਾਨ ਨੇ ਆਪਣੇ ਹੀ ਜਹਾਜ਼ 'ਤੇ ਦਾਗੀ ਮਿਜ਼ਾਇਲ, 19 ਫੌਜੀਆਂ ਦੀ ਮੌਤ

May 12, 2020 09:00 AM

ਤਹਿਰਾਨ : ਫੌਜੀ ਅਭਿਆਸ ਦੌਰਾਨ ਹਰਮੁਜ ਜਲਡਮਰੂ ਕੋਲ  ਈਰਾਨੀ ਨੌ-ਸੈਨਾ ਦੀ ਇਕ ਮਿਜ਼ਾਇਲ ਆਪਣੇ ਤੈਅ-ਸ਼ੁਦਾ ਟੀਚੇ ਦੀ ਬਜਾਏ ਇਕ ਦੂਜੇ ਜਹਾਜ਼ 'ਤੇ ਡਿੱਗ ਗਈ, ਜਿਸ ਵਿਚ ਨੌ-ਸੈਨਾ ਦੇ 19 ਫੌਜੀ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਈਰਾਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਜੰਗੀ ਅਭਿਆਸ ਐਤਵਾਰ ਨੂੰ ਹੋ ਰਿਹਾ ਸੀ ਅਤੇ ਇਸ ਨਾਲ ਅਮਰੀਕਾ ਨਾਲ ਵੱਧਦੇ ਤਣਾਅ ਵਿਚਾਲੇ ਈਰਾਨੀ ਫੌਜ ਦੀ ਤਿਆਰੀਆਂ ਨੂੰ ਲੈ ਕੇ ਨਵੇਂ ਸਿਰੇ ਤੋਂ ਸਵਾਲ ਉੱਠਣ ਲੱਗੇ ਹਨ।  ਈਰਾਨ ਵਿਚ ਅਰਧ-ਸਰਕਾਰੀ ਮੀਡੀਆ ਮੁਤਾਬਕ, ਨਿਸ਼ਾਨਾ ਲਗਾਉਣ ਵਾਲਾ ਨੌ-ਸੈਨਿਕ ਜਹਾਜ਼ ਜ਼ਾਮਰਾਨ ਸੀ। ਅਧਿਕਾਰੀਆਂ ਨੇ ਸ਼ੁਰੂ ਵਿਚ ਕਿਹਾ ਕਿ ਸਿਰਫ ਇਕ ਫੌਜੀ ਦੀ ਮੌਤ ਹੋਈ ਹੈ ਪਰ ਜਲਦ ਹੀ ਇਹ ਗਿਣਤੀ ਬਦਲ ਕੇ 19 ਹੋ ਗਈ। ਸਰਕਾਰੀ ਨਿਊਜ਼ ਏਜੰਸੀ ਇਰਨਾ ਮੁਤਾਬਕ, ਇਕ ਸਥਾਨਕ ਹਸਪਤਾਲ ਵਿਚ 12 ਫੌਜੀਆਂ ਨੂੰ ਦਾਖਲ ਕਰਾਇਆ ਗਿਆ ਅਤੇ 3 ਹੋਰ ਦਾ ਇਲਾਜ ਕੀਤਾ ਗਿਆ। ਕੁਝ ਮਹੀਨੇ ਪਹਿਲਾਂ ਹੀ ਉਸ ਨੇ ਤਹਿਰਾਨ ਦੇ ਨੇੜੇ ਇਕ ਯੂਕ੍ਰੇਨੀ ਜਹਾਜ਼ ਨੂੰ ਹਾਦਸਾਗ੍ਰਸਤ ਕਰ ਦਿੱਤਾ ਸੀ, ਜਿਸ ਨਾਲ ਉਸ ਵਿਚ ਸਵਾਰ 176 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ, ਹਾਲ ਹੀ ਵਿਚ ਫਾਰਸ ਦੀ ਖਾੜੀ ਵਿਚ ਈਰਾਨੀ ਅਤੇ ਅਮਰੀਕੀ ਨੌ-ਸੈਨਾ ਬਲਾਂ ਵਿਚਾਲੇ ਪੈਦਾ ਤਣਾਅ ਤੋਂ ਬਾਅਦ ਹੋਈ ਹੈ। ਈਰਾਨ ਦੇ ਵਿਸ਼ਵ ਸ਼ਕਤੀਆਂ ਦੇ ਨਾਲ ਹੋਏ ਪ੍ਰਮਾਣੂ ਕਰਾਰ ਤੋਂ 2 ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਲੱਗ ਹੋ ਗਏ ਸਨ ਅਤੇ ਉਨ੍ਹਾਂ ਨੇ ਈਰਾਨ 'ਤੇ ਜ਼ਿਆਦਾ ਦਬਾਅ ਪਾਉਣ ਦਾ ਅਭਿਆਨ ਸ਼ੁਰੂ ਕਰ ਦਿੱਤਾ ਸੀ। ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਸੀ ਕਿ ਖੇਤਰੀ ਤਣਾਅ ਫਿਰ ਵਧੇਗਾ। ਈਰਾਨੀ ਫੌਜ ਨੇ ਇਕ ਬਿਆਨ ਵਿਚ ਆਖਿਆ ਕਿ ਘਟਨਾ ਐਤਵਾਰ ਨੂੰ ਜਸਕ ਦੀ ਬੰਦਰਗਾਹ ਕੋਲ ਹੋਈ ਜੋ ਤਹਿਰਾਨ ਤੋਂ 1270 ਕਿਲੋਮੀਟਰ ਦੱਖਣ-ਪੂਰਬੀ ਵਿਚ ਓਮਾਨ ਦੀ ਖਾੜੀ ਵਿਚ ਸਥਿਤ ਹੈ।

 
 

Have something to say? Post your comment

 
 
 
 
 
Subscribe