Tuesday, November 12, 2024
 

ਮਨੋਰੰਜਨ

ਫ਼ਿਲਮ 'ਸ਼ਰਮਾ ਜੀ ਨਮਕੀਨ' ਵਿਚ ਮੁੜ ਨਜ਼ਰ ਆਉਣਗੇ ਰਿਸ਼ੀ ਕਪੂਰ

May 11, 2020 05:42 PM

ਮੁੰਬਈ :  ਰਿਸ਼ੀ ਕਪੂਰ ਹੁਣ ਇਸ ਦੁਨੀਆ ਵਿਚ ਨਹੀਂ ਹਨ। ਪਰ ਉਨ੍ਹਾਂ ਦੇ ਲੱਖਾਂ ਕਰੋੜਾਂ ਪ੍ਰਸ਼ੰਸਕ ਉਨ੍ਹਾਂ ਦੀ ਆਖਰੀ ਅਤੇ ਅਧੂਰੀ ਫਿਲਮ ਸ਼ਰਮਾ ਜੀ ਨਮਕੀਨ ਨੂੰ ਹੁਣ ਸਿਨੇਮਾਘਰਾਂ ਵਿਚ ਦੇਖ ਪਾਉਣਗੇ। ਇਹ ਕਮਾਲ ਕਰਨ ਦੀ ਸੋਚੀ ਹੈ ਫ਼ਿਲਮ ਦੇ ਨਿਰਮਾਤਾ ਨੇ ਜੋ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦੇਣ ਦੇ ਲਈ VFX ਦਾ ਸਹਾਰਾ ਲੈਣਗੇ ਅਤੇ ਵਿਸ਼ੇਸ਼ ਪ੍ਰਭਾਵਾਂ ਦੀ ਸਹਾਇਤਾ ਨਾਲ ਫਿਲਮ ਦੀ ਅਧੂਰੀ ਸ਼ੂਟਿੰਗ ਨੂੰ ਪੂਰਾ ਕਰਨਗੇ। ਦੱਸ ਦਈਏ ਕਿ ਸ਼ਰਮਾ ਜੀ ਨਮਕੀਨ ਵਿਚ ਜੂਹੀ ਚਾਵਲਾ ਦੀ ਵੀ ਮੁੱਖ ਭੂਮਿਕਾ ਹੈ ਅਤੇ ਫਿਲਮ ਦੀ ਬਹੁਤੀ ਸ਼ੂਟਿੰਗ ਪੂਰੀ ਹੋ ਗਈ ਸੀ। ਇਸ ਫਿਲਮ ਦਾ ਨਿਰਦੇਸ਼ਨ ਹਿਤੇਸ਼ ਭਾਟੀਆ ਕਰ ਰਹੇ ਹਨ। 

ਹਿਤੇਸ਼ ਦਾ ਇਹ ਵੀ ਮੰਨਣਾ ਹੈ ਕਿ ਇਹ ਫਿਲਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਆਖਰੀ ਅਲਵਿਦਾ ਕਹਿਣ ਦਾ ਇਕਲੌਤਾ ਮੌਕਾ ਹੈ।

ਇਹ ਵੀ : ਅਦਾਕਾਰਾ ਪੂਨਮ ਪਾਂਡੇ ਆਪਣੇ ਦੋਸਤ ਨਾਲ ਗ੍ਰਿਫਤਾਰ

ਇਕ ਮੀਡੀਆ ਰਿਪੋਰਟ ਦੇ ਅਨੁਸਾਰ ਐਕਸਲ ਐਂਟਰਟੇਨਮੈਂਟ ਅਤੇ ਸਹਿ-ਨਿਰਮਾਤਾ ਹਨੀ ਤ੍ਰੇਹਨ ਨੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੁਬਾਰਾ ਖੁਸ਼ੀਆਂ ਦੇਣ ਲਈ ਫਿਲਮ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਹੈ। ਹਨੀ ਤ੍ਰੇਹਨ ਦਾ ਕਹਿਣਾ ਹੈ , 'ਮੈਂ ਇਸ ਫਿਲਮ ਦੇ ਨਿਰਮਾਤਾ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦਾ ਸ਼ੁਕਰਗੁਜ਼ਾਰ ਹਾਂ, ਜੋ ਨਾ ਸਿਰਫ ਇਸ ਫਿਲਮ ਲਈ ਨਿਵੇਸ਼ ਕਰ ਰਹੇ ਹਨ ਬਲਕਿ ਭਾਵਨਾਤਮਕ ਤੌਰ' ਤੇ ਇਸ ਨਾਲ ਜੁੜੇ ਹੋਏ ਹਨ।' ਦੱਸ ਦਈਏ ਕਿ ਰਿਸ਼ੀ ਕਪੂਰ ਦੀ ਮੌਤ 30 ਅਪ੍ਰੈਲ ਨੂੰ ਮੁੰਬਈ ਵਿਚ ਕੈਂਸਰ ਨਾਲ ਲੜਨ ਦੌਰਾਨ ਹੋਈ ਸੀ। 

ਫਿਲਮ ਦੇ ਸਹ ਨਿਰਮਾਤਾ ਹਨੀ ਤ੍ਰੇਹਨ ਨੇ ਇਹ ਵੀ ਕਿਹਾ, “ਅਸੀਂ ਫਿਲਮ ਦੀ ਕਹਾਣੀ ਅਤੇ ਗੁਣਾਂ ਵਿਚ ਕੋਈ ਬਦਲਾਵ ਨਹੀਂ ਕਰਾਂਗੇ ਅਤੇ ਨਾ ਹੀ ਕੋਈ ਸਮਝੌਤਾ ਕਰਾਂਗੇ, ਸਾਡੇ ਕੁਝ VFX ਸਟੂਡੀਓ ਗੱਲਬਾਤ ਵਿਚ ਹਨ ਅਤੇ ਜਲਦੀ ਹੀ ਇਕ ਰਸਤਾ ਸਾਹਮਣੇ ਆ ਜਾਵੇਗਾ”।  ਦੱਸ ਦਈਏ ਕਿ ਰਿਸ਼ੀ ਕਪੂਰ ਦੀ ਮੌਤ 30 ਅਪ੍ਰੈਲ ਨੂੰ ਮੁੰਬਈ ਵਿਚ ਕੈਂਸਰ ਨਾਲ ਲੜਨ ਦੌਰਾਨ ਹੋਈ ਸੀ। ਸ਼ਰਮਾਜੀ ਨਮਕੀਨ ਉਨ੍ਹਾਂ ਦੀ ਆਖਰੀ ਫਿਲਮ ਹੈ, ਜੋ ਉਸ ਦੀ ਮੌਤ ਤੋਂ ਬਾਅਦ ਅਧੂਰੀ ਰਹਿ ਗਈ। ਇਸ ਲਈ, ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਬੇਚੈਨ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਫਿਲਮ ਸ਼ਰਮਾ ਜੀ ਨਮਕੀਨ ਸਿਨੇਮਾਘਰਾਂ ਵਿਚ ਕਦੋਂ ਪਹੁੰਚਦੀ ਹੈ।

 

Have something to say? Post your comment

 
 
 
 
 
Subscribe