Friday, November 22, 2024
 

ਹੋਰ ਦੇਸ਼

ਪਾਕਿਸਤਾਨ ਵਿੱਚ ਕੋਰੋਨਾ ਦੇ 1991 ਨਵੇਂ ਮਾਮਲੇ

May 10, 2020 09:04 PM

ਇਸਲਾਮਾਬਾਦ : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 1991 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਾਇਰਸ ਦੇ ਕੁੱਲ ਮਾਮਲਿਆਂ ਦਾ ਅੰਕੜਾ 29000 'ਤੇ ਪਹੁੰਚ ਗਿਆ ਹੈ। ਇਹ ਇਕ ਦਿਨ ਵਿਚ ਸਾਹਮਣੇ ਆਏ ਵਾਇਰਸ ਦੇ ਮਾਮਲਿਆਂ ਦੀ ਸਭ ਤੋਂ ਵਧੇਰੇ ਗਿਣਤੀ ਹੈ। ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ ਹੈ। ਪਾਕਿਸਤਾਨ ਵਿਚ ਇਕ ਮਹੀਨੇ ਤੋਂ ਲੱਗੇ ਲਾਕਡਾਊਨ ਦੀਆਂ ਪਾਬੰਦੀਆਂ ਹੌਲੀ-ਹੌਲੀ ਘੱਟ ਕੀਤੀਆਂ ਜਾ ਰਹੀਆਂ ਹਨ। ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਦੇ ਬਾਵਜੂਦ ਲਾਕਡਾਊਨ ਹਟਾਉਣ ਦਾ ਪਹਿਲਾ ਪੜਾਅ ਸਨਿਚਰਵਾਰ ਨੂੰ ਸ਼ੁਰੂ ਕਰ ਦਿਤਾ ਗਿਆ। ਸਰਕਾਰ ਨੇ ਵਧੇਰੇ ਕਾਰੋਬਾਰਾਂ ਨੂੰ ਸਵੇਰ ਤੋਂ ਸ਼ਾਮ ਪੰਜ ਵਜੇ ਤਕ ਖੋਲ੍ਹਣ ਦਾ ਐਲਾਨ ਕਰ ਦਿਤਾ। ਰਾਸ਼ਟਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਵਾਇਰਸ ਕਾਰਨ 21 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੂਬੇ ਵਿਚ ਇਸ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 639 ਤਕ ਪਹੁੰਚ ਗਈ। ਹੁਣ ਤਕ 8, 023 ਲੋਕ ਇਲਾਜ ਤੋਂ ਬਾਅਦ ਵਾਇਰਸ ਮੁਕਤ ਹੋ ਚੁੱਕੇ ਹਨ। ਦੇਸ਼ ਦੇ ਪੰਜਾਬ ਸੂਬੇ ਵਿਚ 11, 093 ਮਾਮਲੇ, ਸਿੰਧ ਵਿਚ 10, 771, ਖੈਬਰ ਪਖਤੂਨਖਵਾ ਵਿਚ 4, 509, ਬਲੋਚਿਸਤਾਨ ਵਿਚ 1, 935, ਇਸਲਾਮਾਬਾਦ ਵਿਚ 641, ਗਿਲਗਿਤ ਬਾਲਟਿਸਤਾਨ ਵਿਚ 430 ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 86 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੁੱਲ ਮਾਮਲੇ 29, 465 ਹੋ ਗਏ ਹਨ।

 

Have something to say? Post your comment

 
 
 
 
 
Subscribe