ਨਵੀਂ ਦਿੱਲੀ : ਆਸਟਰੇਲੀਆ ਦੇ ਖੇਡ ਮੰਤਰੀ ਰਿਚਰਡ ਕੋਲਬੇਕ ਨੇ ਕਿਹਾ ਕਿ ਉਸਦਾ ਦੇਸ਼ ਟੀ-20 ਵਿਸ਼ਵ ਕੱਪ ਦੇ ਲਈ ਟੀਮਾਂ ਦੀ ਮੇਜਬਾਨੀ ਕਰਨ ਦੀ ਚੁਣੌਤੀ ਨੂੰ ਪਾਰ ਕਰ ਸਕਦਾ ਹੈ ਪਰ ਮੁਖ ਮੁੱਦਾ ਇਹ ਹੈ ਕੀ ਟੂਰਨਾਮੈਂਟ ਦਾ ਆਯੋਜਨ ਦਰਸ਼ਕਾਂ ਦੇ ਬਿਨਾ ਖਾਲੀ ਸਟੇਡੀਅਮਾਂ 'ਚ ਕਰਨਾ ਠੀਕ ਹੋਵੇਗਾ। ਟੀ-20 ਵਿਸ਼ਵ ਕੱਪ ਤੇ ਭਾਰਤੀ ਟੀਮ ਦੇ ਆਸਟਰੇਲੀਆਈ ਦੌਰੇ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਿਉਂਕਿ ਹੁਣ ਯਾਤਰਾ 'ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ ਤੇ ਇਹ ਵੀ ਪੱਕਾ ਨਹੀਂ ਹੈ ਕਿ ਕੋਵਿਡ-19 ਮਹਾਮਾਰੀ ਨੂੰ ਨਿਯੰਤਰਿਤ ਕਰਨ 'ਚ ਕਿੰਨਾ ਸਮਾਂ ਲੱਗੇਗਾ। ਕੋਲਬੇਕ ਨੇ ਕਿਹਾ ਕਿ ਜੇਕਰ ਇਹ ਦੋਵੇਂ ਟੂਰਨਾਮੈਂਟ ਨਹੀਂ ਹੁੰਦੇ ਹਨ ਤਾਂ ਕ੍ਰਿਕਟ ਆਸਟਰੇਲੀਆ ਨੂੰ 30 ਕਰੋੜ ਆਸਟਰੇਲੀਆਈ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਮੈਂ ਆਸਟਰੇਲੀਆ ਤੇ ਭਾਰਤ ਦੇ ਵਿਚ ਟੈਸਟ ਸੀਰੀਜ਼ ਦੇਖਣਾ ਚਾਹੁੰਦਾ ਹੈ। ਮੈਂ ਅਸਲ 'ਚ ਚਾਹੁੰਦਾ ਹਾਂ ਕਿ ਵਿਸ਼ਵ ਕੱਪ ਤਕ ਤੈਅ ਪ੍ਰੋਗਰਾਮ ਦੇ ਅਨੁਸਾਰ ਆਯੋਜਿਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਟੀਮਾਂ ਦਾ ਇੰਨਾ ਵੱਡਾ ਮੁੱਦਾ ਨਹੀਂ ਹੈ ਜਿੰਨਾ ਦਰਸ਼ਕ ਹਨ ਤੇ ਇਹ ਇਕ ਅਜਿਹੀ ਰੁਕਾਵਟ ਹੈ ਜਿਸਦੇ ਵਾਰੇ 'ਚ ਅਸਲ 'ਚ ਸਾਨੂੰ ਵਿਚਾਰ ਕਰਨਾ ਹੋਵੇਗਾ ਤੇ ਵਿਸ਼ਵ ਕ੍ਰਿਕਟ ਨੂੰ ਵੀ ਜਿਸਦੇ ਵਾਰੇ 'ਚ ਗੰਭੀਰਤਾ ਨਾਲ ਸੋਚਣਾ ਹੋਵੇਗਾ।