Sunday, April 06, 2025
 
BREAKING NEWS

ਹੋਰ ਦੇਸ਼

ਤਾਲਾਬੰਦੀ ਦੌਰਾਨ ਵਧਿਆ ਤਣਾਅ: ਆਪਣੇ ਹੀ ਭੈਣ-ਭਰਾ ਦਾ ਕੀਤਾ ਕਤਲ

May 04, 2020 10:51 PM

ਪੇਸ਼ਾਵਰ : ਪਾਕਿਸਤਾਨ ਵਿਚ ਲਾਕਡਾਊਨ ਦੇ ਕਾਰਣ ਲੋਕਾਂ ਵਿਚ ਤਣਾਅ ਵਧਦਾ ਜਾ ਰਿਹਾ ਹੈ। ਖੈਬਰ-ਪਖਤੂਨਖਵਾ ਸੂਬੇ ਦੀ ਰਾਜਧਾਨੀ ਵਿਚ ਛੋਟੀ ਜਿਹੇ ਝਗੜੇ 'ਤੇ ਇਕ ਵਿਅਕਤੀ ਨੇ ਆਪਣੀ ਭੈਣ ਤੇ ਭਰਾ ਦਾ ਕਤਲ ਕਰ ਦਿੱਤਾ। ਅਸਲ ਵਿਚ ਦੋਸ਼ੀ ਨੇ ਭੈਣ ਨੂੰ ਸ਼ਰਬਤ ਬਣਾਉਣ ਲਈ ਕਿਹਾ ਸੀ। ਉਹ ਸ਼ਰਬਤ ਬਣਾ ਕੇ ਲਿਆਈ ਤਾਂ ਉਸ ਨੂੰ ਪੀਂਦੇ ਹੀ ਦੋਸ਼ੀ ਨੂੰ ਗੁੱਸਾ ਆ ਗਿਆ ਤੇ ਉਹ ਆਪਣੀ ਭੈਣ ਨਾਲ ਸਿਰਫ ਇਸ ਗੱਲ ਨਾਲ ਲੜਨ ਲੱਗਿਆ ਕਿ ਉਸ ਨੇ ਸ਼ਰਬਤ ਵਿਚ ਜ਼ਿਆਦਾ ਖੰਡ ਪਾ ਦਿੱਤੀ ਹੈ ਤੇ ਇਸ ਦੇ ਕਾਰਣ ਸ਼ਰਬਤ ਬਹੁਤ ਮਿੱਠਾ ਹੋ ਗਿਆ ਹੈ। ਉਥੇ ਹੀ ਜਦੋਂ ਇਸ ਗੱਲ 'ਤੇ ਦੋਸ਼ੀ ਨੂੰ ਉਸ ਦਾ ਭਰਾ ਸਮਝਾਉਣ ਲੱਗਿਆ ਤਾਂ ਦੋਸ਼ੀ ਉਸ ਨਾਲ ਵੀ ਝਗੜਾ ਕਰਨ ਲੱਗਿਆ। 

ਮਾਮੂਲੀ ਵਿਵਾਦ ਬਣ ਗਿਆ ਹੱਤਿਆ ਦਾ ਕਾਰਣ

  ਇਸ ਤੋਂ ਬਾਅਦ ਝਗੜਾ ਇੰਨਾ ਵਧ ਗਿਆ ਕਿ ਉਸ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਉਹ ਉਥੇ ਹੀ ਨਹੀਂ ਰੁਕਿਆ ਉਸ ਨੇ ਆਪਣੀ ਭੈਣ ਨੂੰ ਵੀ ਮਾਰ ਦਿੱਤਾ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਖੈਬਰ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ ਤੇ ਪੁਲਸ ਦੋਸ਼ੀ ਇਸ਼ਾਕ ਦੀ ਤਲਾਸ਼ ਲਈ ਛਾਪੇਮਾਰੀ ਕਰ ਰਹੀ ਹੈ। ਦੋਸ਼ੀ ਮਾਰੇ ਗਏ ਵਿਅਕਤੀ ਦਾ ਭਰਾ ਹੈ ਤੇ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਅਜੇ ਤੱਕ ਪੁਲਸ ਨੂੰ ਇਸ ਘਟਨਾ ਦੇ ਅਸਲ ਕਾਰਣ ਦਾ ਪਤਾ ਨਹੀਂ ਚੱਲ ਸਕਿਆ ਹੈ। ਇਸ ਮਾਮਲੇ ਵਿਚ ਪੁਲਸ ਘਰ ਵਾਲਿਆਂ ਤੋਂ ਪੁੱਛਗਿੱਛ ਕਰ ਰਹੀ ਹੈ। 

 

Have something to say? Post your comment

 

ਹੋਰ ਹੋਰ ਦੇਸ਼ ਖ਼ਬਰਾਂ

 
 
 
 
Subscribe