Tuesday, November 12, 2024
 

ਪੰਜਾਬ

ਕੋਰੋਨਾ : ਨਾਕਾਬੰਦੀ ਤੇਜ਼ ਕਰ ਕੇ ਸਖਤੀ ਲਾਗੂ

May 01, 2020 05:39 PM

ਖੇਮਕਰਨ  : ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਈ ਸੰਗਤ ਵਿਚ ਖੇਮਕਰਨ ਤੋਂ ਦੋ ਕੇਸ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਸਾਰੇ ਰਸਤਿਆਂ ਨੂੰ ਬੰਦ ਕਰਕੇ ਨਾਕਾਬੰਦੀ ਤੇਜ਼ ਕਰਕੇ ਸਖਤੀ ਲਾਗੂ ਕੀਤੀ ਜਾ ਰਹੀ ਹੈ। ਜ਼ਰੂਰੀ ਵਸਤਾਂ ਦੀ ਸਪਲਾਈ ਲਈ ਸ਼ਹਿਰ ਖੇਮਕਰਨ ਦੇ ਤਹਿਸੀਲ ਕੰਪਲੈਕਸ ਵਿਚ ਕੋਟਰੋਲ ਰੂਮ ਬਣਾ ਦਿੱਤਾ ਗਿਆ ਹੈ। ਕਾਰਜ ਸਾਧਕ ਅਫਸਰ ਖੇਮਕਰਨ ਰਾਜੇਸ਼ ਖੋਖਰ ਵਲੋਂ ਕਰਿਆਨਾ, ਸਬਜ਼ੀ, ਦੁੱਧ ਅਤੇ ਦਵਾਈਆਂ ਦੀ ਸਪਲਾਈ ਲਈ ਸਾਰਿਆਂ ਦੇ ਮੋਬਾਇਲ ਨੰਬਰ ਜਨਤਕ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਸਪਲਾਈ ਸਵੇਰੇ 7 ਵਜੇ ਤੋਂ 10 ਵਜੇ ਤੱਕ ਘਰ-ਘਰ ਕੀਤੀ ਜਾਵੇਗੀ। ਖੇਮਕਰਨ ਦੇ ਮੇਨ ਜੀ.ਟੀ ਰੋਡ ਨੂੰ ਬਿਲਕੁੱਲ ਬੰਦ ਕਰ ਦਿੱਤਾ ਗਿਆ ਹੈ, ਕਿਸੇ ਵੀ ਬਾਹਰੀ ਵਿਅਕਤੀ ਦਾ ਖੇਮਕਰਨ ਵਿਚ ਦਾਖਲਾ ਰੋਕ ਦਿੱਤਾ ਗਿਆ ਹੈ।  ਪ੍ਰਸ਼ਾਸਨ ਵਲੋਂ ਸ਼ਹਿਰ ਖੇਮਕਰਨ ਵਿਚ ਸਖਤੀ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe