ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਣ ਕੰਪਨੀ ਮਾਰੂਤੀ ਸੁਜ਼ੂਕੀ ਨੇ ਅਪ੍ਰੈਲ ਵਿੱਚ ਇੱਕ ਵੀ ਕਾਰ ਨਹੀਂ ਵੇਚੀ। ਇਹ ਪਹਿਲਾ ਮੌਕਾ ਸੀ ਜਦੋਂ ਮਾਰੂਤੀ ਸੁਜ਼ੂਕੀ ਦਾ ਅਪ੍ਰੈਲ ਵਿੱਚ ਇੱਕ ਵੀ ਵਾਹਨ ਨਹੀਂ ਵਿਕਿਆ। ਇਸ ਤੋਂ ਪਹਿਲਾਂ, ਦੇਸ਼ ਵਿਆਪੀ ਤਾਲਾਬੰਦੀ ਦਾ ਅਸਰ ਆਟੋ ਕੰਪਨੀਆਂ ਦੀ ਮਾਰਚ ਦੀ ਵਿਕਰੀ ਵਿਚ ਵੀ ਦਿਖਿਆ ਸੀ, ਜਦੋਂ ਹਰ ਕੈਟਾਗਿਰੀ ਵਿੱਚ ਆਟੋਮੋਬਾਈਲ ਸੇਲਸ ਦੇ ਆਂਕੜੇ ਖਰਾਬ ਹੋਏ ਸਨ। ਮਾਰਚ ਵਿਚ ਮਾਰੂਤੀ ਸੁਜ਼ੂਕੀ ਦੀ ਵਿਕਰੀ 47.4 ਪ੍ਰਤੀਸ਼ਤ ਘੱਟ ਕੇ 76, 420 ਇਕਾਈ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਦੇਸ਼ ਵਿੱਚ 40 ਦਿਨਾਂ ਦੀ ਤਾਲਾਬੰਦੀ ਚੱਲ ਰਹੀ ਹੈ। ਮਾਰੂਤੀ ਸੁਜ਼ੂਕੀ ਦੀ ਜ਼ੀਰੋ ਵਿਕਰੀ - ਮਾਰੂਤੀ ਸੁਜ਼ੂਕੀ ਦੀ ਅਪ੍ਰੈਲ ਦੀ ਵਿਕਰੀ ਜ਼ੀਰੋ ਹੋਣ ਦਾ ਕਾਰਨ ਤਾਲਾਬੰਦੀ ਹੈ। ਕਿਉਂਕਿ ਮਾਰੂਤੀ ਨੇ 22 ਮਾਰਚ ਤੋਂ ਦੇਸ਼ ਭਰ ਵਿਚ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ।