ਫ਼ਿਰੋਜ਼ਪੁਰ : ਲਾਕਡਾਊਨ ਕਾਰਨ ਆਪਣੇ ਘਰਾਂ ਤੋਂ ਦੂਰ ਫਸੇ ਹੋਏ ਲੋਕ ਹੁਣ ਪੈਦਲ ਚਲ ਚਲ ਕੇ ਆਪਣੇ ਘਰਾਂ ਨੂੰ ਆ ਰਹੇ ਹਨ। ਫ਼ਿਰੋਜ਼ਪੁਰ ਦੇ ਪਿੰਡ ਫਿੱਡੇ ਦੇ ਮਜਦੂਰ ਹਰ ਸਾਲ ਹਾਂਸੀ ਤੋਂ 14 ਕਿਲੋਮੀਟਰ ਅੱਗੇ ਪਿੰਡ ਮਸੂਦਪੁਰ ਸਰੋਂ ਵੱਢਣ ਅਤੇ ਛੋਲੇ ਕੱਢਣ ਜਾਂਦੇ ਹਨ। ਇਸ ਵਾਰ ਵੀ ਪਿੰਡ ਫਿੱਡੇ ਦੇ 13 ਅਤੇ ਰਾਜੇਆਣਾਂ (ਮੋਗਾ) ਦੇ ਅੱਠ ਆਦਮੀ ਮਜਦੂਰੀ ਲਈ 15 ਮਾਰਚ ਨੂੰ ਮਸੂਦਪੁਰ ਪਹੁੰਚੇ ਅਤੇ ਕੰਮ ਸ਼ੁਰੂ ਕਰ ਦਿੱਤਾ। ਇਸ ਵਾਰ ਕੰਮ ਘੱਟ ਮਿਲਣ ਕਾਰਨ ਮਜਦੂਰ ਛੇਤੀ ਵੇਹਲੇ ਹੋ ਗਏ ਅਤੇ 21 ਅਪ੍ਰੈਲ ਦਿਨ ਮੰਗਲਵਾਰ ਨੂੰ ਬੋਹੜ ਸਿੰਘ ਪੁੱਤਰ ਬਘੇਲ ਸਿੰਘ, ਲਹੌਰੀ ਸਿੰਘ ਪੁੱਤਰ ਸੁਰੈਣ ਸਿੰਘ, ਭਾਲਾ ਸਿੰਘ ਪੁੱਤਰ ਸੋਹਣ ਸਿੰਘ, ਮਨਪ੍ਰੀਤ ਸਿੰਘ ਪੁੱਤਰ ਕਿੰਦਾ ਸਿੰਘ, ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਖੁਸ਼ੀ ਰਾਮ ਨੇ ਪਿੰਡ ਲਈ ਤਿਆਰੀ ਖਿੱਚ ਦਿੱਤੀ। ਬੱਸਾਂ ਟਰੇਨਾਂ ਬੰਦ ਹੋਂਣ ਕਾਰਨ ਪੇਦਲ ਹੀ ਦਿਨ ਰਾਤ ਤੁਰਦੇ ਹੋਏ 276 ਕਿਲੋਮੀਟਰ ਦਾ ਪੈਂਡਾ ਤਹਿ ਕਰ ਕੇ 23 ਅਪ੍ਰੈਲ ਦਿਨ ਵੀਰਵਾਰ ਪਿੰਡ ਫਿੱਡੇ ਪਹੁੰਚੇ। ਅਜੇ ਪਿੰਡ ਪਹੁੰਚੇ ਹੀ ਸਨ ਕਿ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਅਵਾਜ਼ ਆਈ ਕਿ ਹਰਿਆਣੇ ਤੋਂ ਆਏ 6 ਜਾਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪਹੁੰਚ ਜਾਣ। ਉਹ ਘਰ ਜਾਣ ਦੀ ਬਜਾਏ ਸਕੂਲ ਵਿਚ ਪਹੁੰਚ ਗਏ। ਜਦ ਉਹ ਸਕੂਲ ਪਹੁੰਚੇ ਤਾਂ ਉਨ•ਾਂ ਨੂੰ ਸਕੂਲ ਵਿਚ ਹੀ ਆÂਂੀਸੋਲੇਟ ਕਰ ਦਿੱਤਾ ਗਿਆ। ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਜਸਪ੍ਰੀਤ ਕੌਰ ਗਿੱਲ ਦੇ ਪਤੀ ਗੁਰਦਿਆਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਦੱਸਿਆ ਕਿ ਇੰਨ•ਾਂ 6 ਜਾਣਿਆਂ ਦੀ ਇਤਲਾਅ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸ਼ਨ ਅਤੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਸਿਹਤ ਵਿਭਾਗ ਦੀ ਟੀਮ ਉਨ•ਾਂ ਦਾ ਚੈੱਕਅਪ ਕਰ ਚੁੱਕੀ ਹੈ। ਸਾਰੇ ਆਦਮੀ ਵੇਖਣ ਨੂੰ ਤੁੰਦਰੁਸਤ ਲੱਗਦੇ ਹਨ।