ਕੈਲਗਰੀ : ਕੋਰੋਨਾ ਹਰ ਪਾਸੇ ਆਪਣੇ ਪੈਰ ਪਸਾਰ ਚੁੱਕਾ ਹੈ। ਕੈਨੇਡਾ ਦੇ ਕੈਲਗਰੀ ਦੀ ਗਲ ਕਰੀਏ ਤਾਂ ਅਲਬਰਟਾ ਸੂਬੇ ਅੰਦਰ ਮੈਡੀਕਲ ਅਧਿਕਾਰੀ ਡਾ. ਡੀਨਾ ਹਿੰਸਾ ਨੇ ਦਸਿਆ ਕਿ ਹੁਣ ਤੱਕ ਸੂਬੇ ਅੰਦਰ 5, 165 ਕੇਸ ਸਾਹਮਣੇ ਆਏ ਹਨ ਜਿਨ•ਾਂ 'ਚ ਹੁਣ ਤਕ 315 ਕੇਸ ਨਵੇ ਪਾਏ ਗਏ ਅਤੇ 7 ਨਵੀਆਂ ਮੌਤਾਂ ਹੋਈਆਂ ਹਨ। ਕੈਲਗਰੀ ਜ਼ੋਨ 'ਚ 3520 ਕੇਸ, ਦੱਖਣੀ ਜ਼ੋਨ 'ਚ 833 ਕੇਸ, ਐਡਮਿੰਟਨ ਜ਼ੋਨ 'ਚ 489 ਕੇਸ, ਉੱਤਰ ਜ਼ੋਨ 'ਚ 205 ਕੇਸ, ਸੈਂਟਰਲ ਜ਼ੋਨ 'ਚ 84 ਕੇਸ ਅਤੇ 34 ਕੇਸ ਅਣਜਾਣ ਜਗ•ਾ ਤੋ ਪਾਏ ਗਏ ਹਨ ਜਿਨ•ਾਂ ਦੀ ਅਜੇ ਪੁਸ਼ਟੀ ਨਹੀ ਹੋਈ। ਇਸ ਸਮੇਂ ਹਸਪਤਾਲ 'ਚ 86 ਲੋਕ ਹਨ ਜਿਨ•ਾਂ 'ਚੋ 22 ਆਈ.ਸੀ.ਯੂ. 'ਚ ਦਾਖਲ ਹਨ। ਡਾ. ਹਿੰਸਾ ਮੁਤਾਬਿਕ 580 ਕੇਸ ਭਾਈਚਾਰੇ ਦੇ ਗ੍ਰਹਿਣ ਕੀਤੇ ਜਾਣ ਦਾ ਸ਼ੱਕ ਹੈ। ਕੋਵਿਡ-19 ਲਈ 1, 36, 511 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਲੈਬ ਦੁਆਰਾ ਕੁੱਲ 1, 43, 886 ਟੈੱਸਟ ਕੀਤੇ ਗਏ ਹਨ ਜਿਨ•ਾਂ 'ਚੋ 5205 ਟੈੱਸਟ ਪੂਰੇ ਕੀਤੇ ਗਏ ਹਨ। ਇਸ ਸੱਪ ਦੇ ਬਾਵਜੂਦ ਕੈਨੇਡਾ ਸਰਕਾਰ ਲੋਕਾਂ ਲਈ ਹਰ ਪ੍ਰਬੰਧ ਕਰ ਰਹੀ ਹੈ ਤਾਂ ਜੋ ਕਿਸੇ ਨੂੰ ਕੋਈ ਦਿਕਤ ਪੇਸ਼ ਨਾ ਆ ਸਕੇ।