ਪਟਿਆਲਾ : ਹਜੂਰ ਸਾਹਿਬ ਤੋਂ ਵਾਪਸ ਪਰਤੇ ਦੋ ਸ਼ਰਧਾਲੂ ਕੋਵਿਡ ਪੋਜਟਿਵ ਪਾਏ ਗਏ ਹਨ । ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਪਟਿਆਲਾ ਦੇ ਆਨੰਦ ਨਗਰ ਏ ਐਕਸਟੈਨਸ਼ਨ ਵਿਚ ਰਹਿਣ ਵਾਲੇ ਤਿੰਨ ਸ਼ਰਧਾਲੂ ਜੋ ਕਿ ਆਪਣੀ ਟੈਕਸੀ ਰਾਹੀ ਬੀਤੇ ਦਿਨੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸਨ, ਦੀ ਸੂਚਨਾ ਜਿਲਾ ਸਿਹਤ ਵਿਭਾਗ ਨੂੰ ਮਿਲਣ ਤੇਂ ਗਾਈਡਲਾਈਨਜ ਅਨੁਸਾਰ ਸਿਹਤ ਵਿਭਾਗ ਵੱਲੋ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਸਨ।ਜਿਹਨਾਂ ਦੀ ਜਾਂਚ ਰਿਪੋਰਟ ਆਉਣ ਤੇਂ 50 ਸਾਲਾ ਅੋਰਤ ਅਤੇ ਉਸ ਦਾ 26 ਸਾਲਾ ਪੁੱਤਰ ਵਿਚ ਕੋਵਿਡ ਦੀ ਪੁਸ਼ਟੀ ਹੋਈ ਹੈ ਅਤੇ ਉਹਨਾਂ ਨਾਲ ਆਈ ਇੱਕ ਹੋਰ 60 ਸਾਲਾ ਅੋਰਤ ਦੀ ਰਿਪੋਰਟ ਕੰਫਰਮ ਨਾ ਹੋਣ ਕਰਕੇ ਉਸ ਦੇ ਕੋਵਿਡ ਜਾਂਚ ਸਬੰਧੀ ਦੁਬਾਰਾ ਸੈਂਪਲ ਲਏ ਜਾ ਰਹੇ ਹਨ ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਇਹਨਾਂ ਤਿੰਨਾ ਵਿਅਕਤੀਆਂ ਨੂੰ ਰਾਜਿੰਦਰਾ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਪੋਜਟਿਵ ਆਏ ਦੋਨੋ ਕੇਸਾ ਦੇ ਨੇੜੇ ਦੇ ਸੰਪਰਕ ਵਿਚ ਆਏ ਪਰਿਵਾਰਕ ਮੈਂਬਰਾ ਅਤੇ ਹਾਈ ਰਿਸਕ ਕੇਸਾ ਦੀ ਭਾਲ ਕਰਕੇ ਉਹਨਾਂ ਦੇ ਵੀ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਸਿਵਲ ਰਜਾਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਲਏ 66 ਸੈਂਪਲਾ ਵਿਚੋ 51 ਕੇਸਾ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ ਦੋ ਪੋਜਟਿਵ ਪਾਏ ਗਏ ਹਨ ਅਤੇ ਬਾਕੀ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ।ਉਹਨਾਂ ਕਿਹਾ ਕਿ ਅੱਜ ਰਾਜਸਥਾਨ ਦੇ ਜੈਸਲਮੇਰ ਤੋਂ ਆਈ ਲੈਬਰ ਦੇ 27 ਮੈਂਬਰ ਅਤੇ ਬੱਸ ਦੇ ਸਟਾਫ ਸਮੇਤ ਕੁੱਲ 30 ਵਿਅਕਤੀਆਂ ਨੂੰ ਸਰਕਾਰੀ ਕੁਆਰਨਟੀਨ ਫੈਸੀਲਿਟੀ ਵਿਚ ਰੱਖ ਕੇ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਹਨ।ਉਹਨਾਂ ਕਿਹਾ ਕਿ ਅੱਜ ਜਿਲੇ ਦੇ ਵੱਖ ਵੱਖ ਸਿਹਤ ਸੰਸ਼ਥਾਂਵਾ ਤੋ ਕੋਵਿਡ ਜਾਂਚ ਸਬੰਧੀ ਕੱਲ 80 ਸਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਸਰਕਾਰੀ ਬੱਸਾ ਰਾਹੀ ਹਜੂਰ ਸਾਹਿਬ ਤੋਂ ਆ ਰਹੇ 80 ਦੇ ਕਰੀਬ ਸ਼ਰਧਾਲੂਆ ਨੂੰ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਬਣਾਏ ਏਕਾਂਤਵਾਸ ਵਿਚ ਰੱਖਿਆ ਜਾਵੇਗਾ ਅਤੇ ਗਾਈਡਲਾਈਨ ਅਨੁਸਾਰ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਜਿਲੇ ਵਿਚ ਕੋਵਿਡ ਕੇਸਾ ਦੀ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 781 ਸੈਂਪਲਾਂ ਵਿੱਚੋਂ 63 ਕੋਵਿਡ ਪੌਜਟਿਵ, 627 ਨੈਗਟਿਵ ਅਤੇ 91 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ ਹੁਣ ਤੱਕ 2 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।