Saturday, November 23, 2024
 

ਪੰਜਾਬ

ਕੋਰੋਨਾ : ਜਲੰਧਰ 'ਚ ਚੌਥੀ ਮੌਤ

April 29, 2020 10:37 PM

ਜਲੰਧਰ :  ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦਰਮਿਆਨ ਜਲੰਧਰ 'ਚ ਅੱਜ ਚੌਥੀ ਮੌਤ ਹੋ ਗਈ।  ਜਾਣਕਾਰੀ  ਮੁਤਾਬਕ ਬਸਤੀ ਦਾਨਿਸ਼ਮੰਦਾਂ ਦੀ ਰਹਿਣ ਵਾਲੀ 50 ਸਾਲਾ ਮਹਿਲਾ ਨੂੰ ਸਾਹ ਲੈਣ 'ਚ ਤਕਲੀਫ ਹੋਣ ਦੇ ਚਲਦਿਆਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਜਦੋਂ ਕਿ ਕਰੋਨਾ ਵਾਇਰਸ ਦੇ  2 ਹੋਰ ਮਾਮਲੇ  ਸਾਹਮਣੇ ਆਏ ਹਨ।ਜਿਨ੍ਹਾਂ ਵਿਚ ਇੱਕ ਦਾ ਨਾਂ ਸੰਦੀਪ ਕੁਮਾਰ ਉਮਰ 32 ਸਾਲ ਤੇ ਦੂਜਾ ਲਖਵਿੰਦਰ ਸਿੰਘ, ਜਿਸਦੀ ਉਮਰ ਕਰੀਬ 45 ਸਾਲ ਹੈ | ਇਸ ਦੇ ਨਾਲ ਹੀ ਜਲੰਧਰ ਵਿੱਚ ਕਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 88 ਹੋ ਗਈ ਹੈ | ਕਰੋਨਾ ਕਰਕੇ ਲੋਕਾਂ ਦੇ ਦਿਲਾਂ ਵਿੱਚ ਡਰ ਘਰ ਗਿਆ ਹੈ | ਕਰੋਨਾ ਪਾਜ਼ੀਟਿਵ ਮਰੀਜ਼ਾਂ ਦੀ   ਗਿਣਤੀ ਵਿੱਚ ਹਰ ਰੋਜ਼ ਹੀ ਇਜ਼ਾਫਾ ਹੋ ਰਿਹਾ ਹੈ, ਜੋ ਕਿ ਸਾਨੂੰ ਘਰਾਂ ਵਿੱਚ ਹੀ ਰਹਿਣ ਦਾ ਇਸ਼ਾਰਾ ਕਰ ਰਿਹਾ ਹੈ, ਤੇ  ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ  ਸਾਨੂੰ ਸਮਝਾ ਰਿਹਾ ਹੈ |ਇਸ ਦੇ ਨਾਲ ਹੀ ਪੰਜਾਬ 'ਚ ਮੌਤਾਂ ਦਾ ਅੰਕੜਾ 20 ਤੱਕ ਪੁੱਜ ਗਿਆ ਹੈ।

 
 

Have something to say? Post your comment

Subscribe