Saturday, November 23, 2024
 

ਕੈਨਡਾ

ਜਸਟਿਨ ਟਰੂਡੋ ਦੀ ਮਾਂ ਦੇ ਘਰ ਲੱਗੀ ਅੱਗ, ਹਸਪਤਾਲ 'ਚ ਦਾਖਲ

April 29, 2020 09:44 AM

ਓਟਾਵਾ:  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਮਾਰਗ੍ਰੇਟ ਟਰੂਡੋ ਦੇ ਮਾਂਟ੍ਰੀਅਲ ਸਥਿਤ ਘਰ ਵਿਚ ਅੱਗ ਲੱਗ ਗਈ। ਉਹ ਘਟਨਾ ਵਿਚ ਝੁਲਸ ਗਈ ਹੈ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

 ਐਮਰਜੈਂਸੀ ਰਿਸਪਾਂਸ ਨੇ ਹਾਲਾਂਕਿ ਉਨ੍ਹਾਂ ਦੀ ਮਾਂ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਇਹ ਜ਼ਰੂਰ ਦੱਸਿਆ ਹੈ ਕਿ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਧਰ ਸਥਾਨਕ ਮੀਡੀਆ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਲੰਬੀਆਂ-ਲੰਬੀਆਂ ਪੌੜੀਆਂ  ਦੀਆਂ ਤਸਵੀਰਾਂ ਚੱਲ ਰਹੀਆਂ ਹਨ। ਹਾਲਾਂਕਿ ਪ੍ਰਧਾਨ ਮੰਤਰੀ ਦਫਤਰ ਨੇ ਇਸ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਉਥੇ ਹੀ ਰੇਡੀਓ ਕੈਨੇਡਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪੇਰੀ ਟਰੂਡੋ ਦੀ ਪਤਨੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਦਾ ਦਮ ਘੁੱਟਣ ਲੱਗਾ ਸੀ ਅਤੇ ਉਹ ਝੁਲਸ ਵੀ ਗਈ ਸੀ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਕੀਤਾ ਗਿਆ ਹੈ। 
ਦੱਸਿਆ ਜਾ ਰਿਹਾ ਹੈ ਕਿ ਅੱਗ 5ਵੀਂ ਮੰਜ਼ਿਲ ਦੀ ਛੱਤ 'ਤੇ ਲੱਗੀ, ਜਿਸ ਨੂੰ ਬੁਝਾਉਣ ਵਿਚ ਫਾਇਰ ਬ੍ਰਿਗੇਡ ਦੀਆਂ 70 ਗੱਡੀਆਂ ਨੂੰ ਲਗਾਇਆ ਗਿਆ। ਅਪਾਰਟਮੈਂਟ ਤੋਂ ਤਿੰਨ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

 

Have something to say? Post your comment

 

ਹੋਰ ਕੈਨਡਾ ਖ਼ਬਰਾਂ

Marc Miller considers removing 50 LMIA bonus points for PR due to fraud concerns

ਕੈਨੇਡਾ ਦੇ ਟੋਰਾਂਟੋ 'ਚ ਫਾਇਰਿੰਗ, 23 ਗ੍ਰਿਫਤਾਰ

Canada ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ

Canada : ਖਾਲਿਸਤਾਨੀ ਡੱਲਾ ਦਾ ਮੁਕੱਦਮਾ ਜਨਤਕ ਨਹੀਂ ਕੀਤਾ ਜਾਵੇਗਾ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ

ਕੈਨੇਡਾ 'ਚ ਸਰਗਰਮ ਵੱਖਵਾਦੀ, 4-5 ਦਿਨਾਂ 'ਚ ਵੱਡਾ ਹੰਗਾਮਾ ਹੋਣ ਦਾ ਡਰ; ਹਿੰਦੂ ਮੰਦਰਾਂ ਦੇ ਪ੍ਰੋਗਰਾਮ ਮੁਲਤਵੀ

खालिस्तानी अलगाववादियों की धमकी के चलते कनाडा के ब्रैम्पटन मंदिर में कार्यक्रम रद्द

ਕੈਨੇਡਾ ‘ਚ ਹਿੰਦੂ ਮੰਦਰ ‘ਤੇ ਹਮਲੇ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਨੂੰ ਰਿਹਾਅ ਕੀਤਾ

डोनाल्ड ट्रम्प की जीत के बाद अमेरिका से भागने वाले प्रवासियों के लिए कनाडा हाई अलर्ट पर

ਕੈਨੇਡਾ ਹਿੰਸਾ ਵਿੱਚ ਨਵਾਂ ਮੋੜ, ਹੁੱਲੜਬਾਜਾਂ ਵਿਰੁੱਧ ਅਪੀਲ ਪੁਲਿਸ ਨੇ ਜਾਰੀ ਕੀਤੇ ਵਾਰੰਟ

 
 
 
 
Subscribe