ਰਾਜਪੁਰਾ : ਲਾਕਡਾਉਣ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਆਰਾਮ ਕਰਨਾ ਹਰਾਮ ਹੋ ਗਿਆ ਲਗਦਾ ਹੈ। ਅੱਜ ਰਾਜਪੁਰਾ ਨੇੜੇ ਬਨੂੜ ਸ਼ਹਿਰ ਵਿੱਚ ਝਗੜੀਆਂ ਵਿੱਚ 16 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਥੋ ਦੇ ਵਾਰਡ ਨੰ: 3 ਬਾਲਮਿਕੀ ਬਸਤੀ ਵਿਖੇ ਮਾਮੂਲੀ ਤਕਰਾਰਾ ਕਾਰਨ ਡਾਂਗਾਂ ਜੰਮ ਕੇ ਚਲੀਆਂ ਅਤੇ 8 ਜਣੇ ਗ਼ਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਵਾਰਡ ਨੰ: 12 ਬਾਜੀਗਰ ਬਸਤੀ ਵਿਖੇ ਵੀ ਲੋਕਾਂ ਦੀ ਝੜਪ ਹੋਈ ਜਿਸ ਵਿਚ ਇੱਕ ਪਰਿਵਾਰ ਦੇ ਮੈਂਬਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਰਾਜਪੁਰਾ ਦੀ ਮਹਿਲਾ ਦੀ ਕੋਰੋਨਾ ਨਾਲ ਮੌਤ
ਇਸ ਦੌਰਾਨ ਦੋਵੇ ਧਿਰਾਂ ਦੇ 8 ਜਣੇ ਜ਼ਖ਼ਮੀ ਹੋ ਗਏ। ਇਨਾਂ ਵਿੱਚੋਂ ਰਾਜ ਕੁਮਾਰ ਨਾਂ ਦੇ ਨੌਜਵਾਨ ਨੂੰ ਗੰਭੀਰਾਂ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਨੂੜ ਵਿਖੇ ਭਰਤੀ ਕਰਾਇਆ ਗਿਆ। ਝਗੜੇ ਦਾ ਕਾਰਨ ਇਹ ਸੀ ਕਿ ਕਣਕ ਵੱਢਣ ਦੌਰਾਨ ਉਡ ਰਹੀ ਧੂਲ ਇਕ ਪਾਸੇ ਜਾ ਰਹੀ ਸੀ ਜਿਸ ਕਾਰਨ ਦੂਜੀ ਧਿਰ ਔਖੀ ਹੋ ਗਈ ਅਤੇ ਗੱਲ ਝਗੜੇ ਤਕ ਅੱਪੜ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਸ਼ਿਕਾਇਤ ਅਨੁਸਾਰ ਜਾਂਚ ਅਰੰਭ ਦਿਤੀ ਹੈ।