ਮੁੰਬਈ : ਕੋਰੋਨਾ ਵਾਇਰਸ ਸਬੰਧੀ ਅਕਸਰ ਹੀ ਅਜਿਹਾ ਕਿਹਾ ਜਾ ਰਿਹਾ ਹੈ ਕਿ ਚਮਗਿੱਦੜਾਂ ਰਾਹੀਂ ਇਨਸਾਨ ਵਿਚ ਫ਼ੈਲਿਆ ਹੈ। ਅਜਿਹੀਆਂ ਖ਼ਬਰਾਂ ਦੇ ਮੱਦੇਨਜ਼ਰ ਲੋਕ ਚਮਗਿੱਦੜਾਂ ਪ੍ਰਤੀ ਕਾਫ਼ੀ ਚੌਕਸੀ ਵਰਤ ਰਹੇ ਹਨ। ਅਜਿਹੇ ਵਿਚ ਜੇਕਰ ਚਮਗਿੱਦੜ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਇਸ ਤੋਂ ਭਿਆਨਕ ਹੋਰ ਕੀ ਹੋ ਸਕਦਾ ਹੈ। ਪਰ ਤੁਹਾਨੂ ਦੱਸ ਦਈਏ ਕਿ 'ਬਿੱਗ ਬੀ' ਨਾਲ ਕੁੱਝ ਅਜਿਹਾ ਹੀ ਹੋਇਆ ਹੈ। ਅਮਿਤਾਬ ਜੀ ਨੇ ਇਸ ਬਾਰੇ ਅਪਣੀ ਸੋਸ਼ਲ ਸਾਈਟ 'ਤੇ ਜਾਣਕਾਰੀ ਸਾਂਝੀ ਕੀਤੀ।
ਉਨ•ਾਂ ਦਸਿਆ ਕਿ ਉਨ•ਾਂ ਦੇ ਬੰਗਲੇ ਜਲਸਾ ਦੇ ਇਕ ਕਮਰੇ ਵਿਚ ਚਮਗਿੱਦੜ ਆ ਗਿਆ ਜਿਸ ਨੂੰ ਬਾਹਰ ਕੱਢਣ ਲਈ ਉਨ•ਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਕੋਰੋਨਾ ਫੈਲਾਉਣ ਦਾ ਇਹ ਹੈ ਸਰੋਤ ?, ਸੁਣੋ, ਇਹਨਾਂ ਨੂੰ ਕੁੱਝ ਨਹੀਂ ਫਰਕ ਪੈਂਦਾ ਵਾਇਰਸ ਦਾ
ਅਮਿਤਾਬ ਨੇ ਲਿਖਿਆ, ''ਇਸ ਘੰਟੇ ਦੀ ਵੱਡੀ ਖ਼ਬਰ, ਇਕ ਚਮਗਿੱਦੜ ਮੇਰੇ ਕਮਰੇ ਵਿਚ ਆ ਗਿਆ, ਇਸ ਇਲਾਕੇ ਵਿਚ ਪਹਿਲਾਂ ਕਦੇ ਵੀ ਨਹੀਂ ਦੇਖਿਆ, ਕੀ ਇਸ ਨੂੰ ਮੇਰਾ ਹੀ ਘਰ ਮਿਲਿਆ। ਕੋਰੋਨਾ ਤਾਂ ਪਿੱਛਾ ਛੱਡ ਹੀ ਨਹੀਂ ਰਿਹਾ, ਉਡ-ਉਡ ਕੇ ਆ ਰਿਹਾ ਹੈ, ਕਮਬਖ਼ਤ।'' ਜ਼ਿਕਰਯੋਗ ਹੈ ਕਿ ਤਾਲਾਬੰਦੀ ਦੌਰਾਨ ਬਿੱਗ ਬੀ ਸੋਸ਼ਲ ਅਕਾਊਂਟਸ ਜਰੀਏ ਅਪਣੇ ਚਹੇਤਿਆਂ ਨਾਲ ਰਾਬਤਾ ਬਣਾਈ ਰੱਖਦੇ ਹਨ।