ਰੋਪੜ : ਕੋਰੋਨਾ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਹਰ ਕੋਈ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ ਇਸ ਦੇ ਮੱਦੇ ਨਜ਼ਰ ਆਈਆਈਟੀ ਰੋਪੜ ਦੇ ਖੋਜਕਰਤਾਵਾਂ ਨੇ ਵੱਡਾ ਮਾਰਕਾ ਮਾਰਿਆ ਹੈ। ਜਾਣਕਾਰੀ ਅਨੁਸਾਰ ਉਨ•ਾਂ ਇਕ ਅਜਿਹਾ ਉਪਕਰਨ ਬਣਾਇਆ ਹੈ ਜੋ ਸਰੀਰ ਦਾ ਤਾਪਮਾਨ ਮਾਪ ਕੇ ਕੋਵਿਡ-19 ਦੇ ਲੱਛਣਾ ਦੀ ਪਛਾਣ ਕਰੇਗਾ। ਦੱਸ ਦਈਏ ਕਿ ਇਹ ਉਪਕਰਨ ਰਿਮੋਟ ਕੰਟਰੋਲ ਹੈ ਜੋ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਵੀ ਯਕੀਨੀ ਬਣਾਵੇਗਾ। ਖੋਜਕਰਤਾਵਾਂ ਨੇ ਦਸਿਆ ਕਿ 'ਇਨਫ਼ਰਾਰੈਡ ਵਿਜ਼ਨ ਸਿਸਟਮ' ਮਨੁੱਖੀ ਸਰੀਰ ਵਿਚੋਂ ਇਨਫ਼ਰਾਰੈਡ ਕਿਰਨਾਂ ਦੀ ਜਾਂਚ ਕਰ ਦੱਸੇਗਾ ਕਿ ਉਸ ਨੂੰ ਬੁਖ਼ਾਰ ਆਦਿ ਹੈ ਕਿ ਨਹੀਂ। ਇਸ ਉਪਕਰਨ ਨਾਲ ਬੱਸ ਅੱਡੇ, ਹਵਾਈ ਅੱਡੇ, ਰੇਲਵੇ ਸਟੇਸ਼ਨ, ਮਾਲ, ਸਿਨੇਮਾ ਘਰ ਆਦਿ ਜਨਤਕ ਥਾਵਾਂ 'ਤੇ ਜਾਂਚ ਪ੍ਰਕਿਰਿਆ ਸੌਖਾਲੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਯੰਤਰ ਜਾਂਚ ਲਈ ਚਿਹਰੇ ਦੀ ਇਕ ਇਨਫ਼ਰਾਰੈਡ ਤਸਵੀਰ ਲੈਂਦਾ ਹੈ ਜੋ ਦੋ ਸਕਿੰਟ ਦੇ ਅੰਦਰ ਨਤੀਜਾ ਦੇ ਦਿੰਦਾ ਹੈ ਕਿ ਵਿਅਕਤੀ ਸਿਹਤਮੰਦ ਹੈ ਜਾਂ ਬਿਮਾਰੀ ਨਾਲ ਪੀੜਤ। ਇਸ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਯੰਤਰ ਨਾਲ ਲਈ ਗਈ ਤਸਵੀਰ ਬਿਨਾਂ ਕਿਸੇ ਤਾਰ ਦੇ, ਜਾਂਚ ਯੂਨਿਟ ਨੂੰ ਵੀ ਭੇਜੀ ਜਾ ਸਕਦੀ ਹੈ। ਇਹ ਯੰਤਰ ਛੋਟਾ, ਕਿਫ਼ਾÎਇਤੀ ਅਤੇ ਪੂਰਨ ਸੁਰਖਿਆ ਪ੍ਰਦਾਨ ਕਰਦਾ ਹੈ। ਸੰਸਥਾ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਸਹਿਯੋਗੀ ਪ੍ਰਫ਼ੈਸਰ ਰਵੀਬਾਬੂ ਮੂਲਵੀਸ਼ਾਲਾ ਅਨੁਸਾਰ ਇਹਛੋਟੇ ਆਕਾਰ ਦਾ ਅਤੇ 400 ਗ੍ਰਾਮ ਦੇ ਭਾਰ ਦਾ ਹੈ।